ਮੁੰਬਈ (ਬਿਊਰੋ)– ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਜੈਕਲੀਨ ਫਰਨਾਂਡੀਜ਼ ਨੂੰ ਵੱਡੀ ਰਾਹਤ ਮਿਲੀ ਹੈ। ਕੋਰਟ ਨੇ ਜੈਕਲੀਨ ਨੂੰ ਅੰਤਰਿਮ ਜ਼ਮਾਨਤ ਨੇ ਦਿੱਤੀ ਹੈ। ਇਸ ਤੋਂ ਪਹਿਲਾਂ 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ’ਚ ਜੈਕਲੀਨ ਫਰਨਾਂਡੀਜ਼ ਸੋਮਵਾਰ ਨੂੰ ਪਟਿਆਲਾ ਕੋਰਟ ’ਚ ਪੇਸ਼ ਹੋਈ ਸੀ। ਅਸਲ ’ਚ ਜੈਕਲੀਨ ਨੂੰ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ’ਚ ਅਦਾਲਤ ਨੇ ਸੰਮਨ ਕੀਤਾ ਸੀ। ਇਸ ਤੋਂ ਬਾਅਦ ਅਦਾਕਾਰਾ ਦੇ ਵਕੀਲਾਂ ਨੇ ਮਨੀ ਲਾਂਡਰਿੰਗ ਮਾਮਲੇ ’ਚ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ ਤੇ ਹੁਣ ਕੋਰਟ ਨੇ ਅਦਾਕਾਰਾ ਨੂੰ ਅੰਤਰਿਮ ਜ਼ਮਾਨਤ ਨੇ ਦਿੱਤੀ ਹੈ।
ਜਾਣਕਾਰੀ ਮੁਤਾਬਕ ਐਡੀਸ਼ਨਲ ਸੈਸ਼ਨ ਜੱਜ ਸ਼ੈਲੇਂਦਰ ਮਲਿਕ ਨੇ ਜ਼ਮਾਨਤ ਅਰਜ਼ੀ ’ਤੇ ਈ. ਡੀ. ਤੋਂ ਜਵਾਬ ਮੰਗਿਆ ਹੈ। ਉਦੋਂ ਤਕ ਅਦਾਕਾਰ ਦੀ ਰੈਗੁਲਰ ਬੇਲ ਕੋਰਟ ’ਚ ਪੈਂਡਿੰਗ ਰਹੇਗੀ। ਜੈਕਲੀਨ ਦੇ ਵਕੀਲ ਦੀ ਮੰਗ ’ਤੇ ਕੋਰਟ ਨੇ ਅਦਾਕਾਰਾ ਨੂੰ 50 ਹਜ਼ਾਰ ਰੁਪਏ ਦੇ ਬਾਂਡ ’ਤੇ ਅੰਤਰਿਮ ਜ਼ਮਾਨਤ ਦਿੱਤੀ ਹੈ। 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ’ਚ ਅਗਲੀ ਸੁਣਵਾਈ 22 ਅਕਤੂਬਰ ਨੂੰ ਹੋਵੇਗੀ।