ਜਲੰਧਰ ਦੇ ਡੀ.ਸੀ.ਪੀ. ਨਰੇਸ਼ ਡੋਗਰਾ ਨੂੰ ‘ਆਪ’ ਵਿਧਾਇਕ ਰਮਨ ਅਰੋੜਾ ਨਾਲ ਉਲਝਣਾ ਪਿਆ ਮਹਿੰਗਾ, ਸਰਕਾਰ ਨੇ ਕੀਤਾ ਤਬਾਦਲਾ

ਚੰਡੀਗੜ੍ਹ, 23 ਸਤੰਬਰ-ਵਿਧਾਇਕ ਰਮਨ ਅਰੋੜਾ ਅਤੇ ਡੀ.ਸੀ.ਪੀ. ਨਰੇਸ਼ ਕੁਮਾਰ ਡੋਗਰਾ ਦੇ ਕਲੇਸ਼ ‘ਚ ਨਵਾਂ ਮੋੜ ਸਾਹਮਣੇ ਆਇਆ ਹੈ, ਜਿਸ ‘ਚ ਪੰਜਾਬ ਸਰਕਾਰ ਨੇ ਨਰੇਸ਼ ਡੋਗਰਾ ਦਾ ਤਬਾਦਲਾ ਕਰ ਦਿੱਤਾ ਹੈ।

ਡੋਗਰਾ ਨੂੰ ਏ.ਆਈ.ਜੀ. ਪੀ.ਏ.ਪੀ, 2 ਤਾਇਨਾਤ ਕੀਤਾ ਗਿਆ। ਦਸ ਦੇਈਏ ਕਿ ਡੀ.ਸੀ.ਪੀ. ਡੋਗਰਾ ਦਾ ਵਿਧਾਇਕ ਰਮਨ ਅਰੋੜਾ ਨਾਲ ਝਗੜਾ ਹੋ ਗਿਆ ਸੀ। ਕੱਲ੍ਹ ਰਾਤ ਦੋਵਾਂ ‘ਚ ਰਾਜ਼ੀਨਾਮਾ ਵੀ ਹੋ ਗਿਆ ਸੀ। ਇਸ ਦੇ ਬਾਵਜੂਦ ਹੁਣ ਡੋਗਰਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *