ਅਜਨਾਲਾ, 23 ਸਤੰਬਰ- ਮਨਾਲੀ ਘੁੰਮਣ ਗਏ ਤਿੰਨ ਦੋਸਤਾਂ ਦੀ ਗੱਡੀ ਅਚਾਨਕ ਹਿਮਾਚਲ ਪ੍ਰਦੇਸ਼ ਦੇ ਮੰਡੀ ਨਜ਼ਦੀਕ ਬਿਆਸ ਦਰਿਆ ‘ਚ ਡਿੱਗਣ ਕਾਰਨ ਦੋ ਦੋਸਤਾਂ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਜਨਾਲਾ ਨੇੜਲੇ ਪਿੰਡ ਅਨੈਤਪੁਰਾ ਦੇ ਰਹਿਣ ਵਾਲੇ ਪ੍ਰਿੰਸੀਪਲ ਅਮਰਜੀਤ ਸਿੰਘ ਦਾ ਸਪੁੱਤਰ ਹਰਨੂਰ ਸਿੰਘ ਆਪਣੇ ਦੋ ਹੋਰਨਾਂ ਦੋਸਤਾਂ ਪ੍ਰਤੀਕ ਸੱਭਰਵਾਲ ਵਾਸੀ ਚੰਡੀਗੜ੍ਹ ਅਤੇ ਵਿਦੂ ਸ਼ਰਮਾ ਮਨਾਲੀ ਘੁੰਮਣ ਲਈ ਗਏ ਸਨ ਤੇ ਅਚਾਨਕ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਹਰਨੂਰ ਸਿੰਘ ਅਤੇ ਪ੍ਰਤੀਕ ਸੱਭਰਵਾਲ ਦੀ ਮੌਤ ਹੋ ਗਈ ਹੈ ਜਦਕਿ ਵਿਧੂ ਸ਼ਰਮਾ ਜ਼ਖ਼ਮੀ ਹੋ ਗਿਆ ਹੈ।
Related Posts
ਪਠਾਨਕੋਟ ਦੇ ਕਿਸਾਨ ਦੀ ਧੀ ਬਣੀ ਭਾਰਤੀ ਫੌਜ ‘ਚ ਕਮਿਸ਼ਨਡ ਅਫ਼ਸਰ
ਚੰਡੀਗੜ੍ਹ : ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਫਾਰ ਗਰਲਜ਼, ਐਸ.ਏ.ਐਸ.ਨਗਰ (ਮੋਹਾਲੀ) ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦੀ ਸੂਚੀ ਵਿੱਚ ਅੱਜ…
ਸਿੱਧੂ ਦੀ ਤਾਜਪੋਸ਼ੀ ਕਰਨ ਆਉਣਗੇ ਰਾਹੁਲ ਗਾਂਧੀ
ਚੰਡੀਗੜ੍ਹ : ਕਾਂਗਰਸ ਹਾਈਕਮਾਨ ਵਲੋਂ ਐਤਵਾਰ ਨੂੰ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੇ ਰਸਮੀ ਐਲਾਨ ਤੋਂ ਬਾਅਦ ਸਿੱਧੂ ਦਾ…
ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨਾਂ ਹੋਈਆਂ ਭਾਵੁਕ
ਨਵੀਂ ਦਿੱਲੀ, 6 ਅਗਸਤ (ਦਲਜੀਤ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਫ਼ੋਨ ਰਾਹੀਂ ਭਾਰਤੀ ਮਹਿਲਾ ਹਾਕੀ ਟੀਮ ਨਾਲ ਗੱਲਬਾਤ ਕੀਤੀ…