ਅਟਾਰੀ, 19 ਸਤੰਬਰ- ਬੀ.ਐਸ.ਐਫ. ਨੇ ਭਾਰਤ-ਪਾਕਿ ਸਰਹੱਦ ਤੋਂ ਤਿੰਨ ਪੈਕੇਟ ਹੈਰੋਇਨ ਅਤੇ ਇਕ ਪਿਸਤੌਲ ਬਰਾਮਦ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਬਾਰਡਰ ਅਬਜ਼ਰਵਰ ਪੋਸਟ ਪੁਲ ਕੰਜਰੀ ਮੋਰਾਂ ਦੇ ਪਿੱਲਰ ਨੰਬਰ 98/11 ਤੋਂ ਪਾਕਿਸਤਾਨੀ ਡਰੋਨ ਇਹ ਸਾਮਾਨ ਸੁੱਟ ਕੇ ਪਾਕਿਸਤਾਨ ਵਾਪਸ ਮੁੜ ਗਿਆ।
ਬੀ.ਐਸ.ਐਫ. ਦੀ 144 ਬਟਾਲੀਅਨ ਵਲੋਂ ਜਦੋਂ ਤੜਕਸਾਰ ਸਰਚ ਆਪ੍ਰੇਸ਼ਨ ਚਲਾਇਆ ਗਿਆ ਤਾਂ ਇਕ ਪਿਸਤੌਲ ਅਤੇ ਤਿੰਨ ਪੈਕਟ ਹੈਰੋਇਨ ਦੇ ਬਰਾਮਦ ਹੋਏ ਹਨ। ਬੀ.ਐਸ.ਐਫ., ਖੁਫ਼ੀਆ ਵਿਭਾਗ ਅਤੇ ਪੰਜਾਬ ਪੁਲਿਸ ਵਲੋਂ ਸਾਂਝਾ ਸਰਚ ਆਪ੍ਰੇਸ਼ਨ ਜਾਰੀ ਹੈ।