ਸੰਗਰਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ 1991 ਤੋਂ ਬਾਅਦ ਸਭ ਤੋਂ ਘੱਟ ਵੋਟਿੰਗ

ਚੰਡੀਗੜ੍ਹ 24 ਜੂਨ : ਸੰਗਰੂਰ ਦੇ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਰ ਅਨੁਸਾਰ 48.26% ਵੋਟਾਂ ਨਾਲ ਧੂਰੀ ਹਲਕੇ ਵਿੱਚ ਸਭ ਤੋਂ ਵੱਧ ਮਤਦਾਨ ਹੋਇਆ ਜਦਕਿ ਲਹਿਰਾ ਹਲਕੇ ਵਿੱਚ ਸਭ ਤੋਂ ਘੱਟ 43.1% ਵੋਟਾਂ ਪਈਆਂ।

ਮਲੇਰਕੋਟਲਾ ਵਿੱਚ 47.66%, ਸੁਨਾਮ ਵਿੱਚ 47.22%, ਦਿੜ੍ਹਬਾ ਵਿੱਚ 46.77%, ਸੰਗਰੂਰ ਵਿੱਚ 44.96%, ਭਦੌੜ ਵਿੱਚ 44.54%, ਮਹਿਲ ਕਲਾਂ ਵਿੱਚ 43.8% ਅਤੇ ਬਰਨਾਲਾ ਵਿੱਚ 41.43% ਪੋਲਿੰਗ ਹੋਈ।

Leave a Reply

Your email address will not be published. Required fields are marked *