ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਨੇ ਕਾਲੇ ਚੋਲੇ ਤੇ ਜ਼ੰਜੀਰਾਂ ਪਾ ਕੇ ਪ੍ਰਗਟਾਇਆ ਰੋਸ, ‘ਸਿੱਖਾਂ ਨਾਲ ਇਨਸਾਫ਼ ਕਰੋ’ ਦਾ ਲਾਇਆ ਨਾਅਰਾ

ਅੰਮ੍ਰਿਤਸਰ : ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਗਏ ਰੋਸ ਧਰਨੇ ਦੇ ਸਬੰਧ ਵਿੱਚ ਵਿਰਾਸਤੀ ਮਾਰਗ ਗੁਰਦੁਆਰਾ ਸਾਰਾਗੜ੍ਹੀ ਤੋਂ ਮਾਰਚ ਆਰੰਭ ਕਰਕੇ ਡੀਸੀ ਦਫ਼ਤਰ ਜਾ ਕੇ ਧਰਨਾ ਲਗਾਇਆ ਗਿਆ। ਇਸ ਮਾਰਚ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਧਿਕਾਰੀਆਂ ਨੇ ਕਾਲੇ ਚੋਲੇ ਜ਼ੰਜੀਰਾਂ ਪਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰਿਆਂ ਦੇ ਨਾਲ ਜੁੜੇ ਮੁਲਾਜ਼ਮ ਕਾਲੀਆਂ ਦਸਤਾਰਾਂ ਤੇ ਮਹਿਲਾਂ ਮੁਲਾਜ਼ਮਾਂ ਨੇ ਕਾਲੇ ਦੁਪੱਟੇ ਲੈ ਕੇ ਸ਼ਾਮਲ ਹੋਏ ਹਨ।

Leave a Reply

Your email address will not be published. Required fields are marked *