ਭਗਤਾ ਭਾਈਕਾ, 27 ਅਗਸਤ – ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਇਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਕਰੀਬ 18 ਕੁ ਸਾਲਾ ਨੌਜਵਾਨ ਅਕਾਸ਼ਦੀਪ ਸਿੰਘ ਨੇ ਅੱਜ ਸਵੇਰੇ ਆਪਣੇ ਹੀ ਘਰ ਦੇ ਤੂੜੀ ਵਾਲੇ ਕਮਰੇ ਵਿਚ ਗਾਡਰ ਨਾਲ ਫਾਹਾ ਲੈ ਲਿਆ । ਇਸ ਸੰਬੰਧੀ ਜਦੋਂ ਤੱਕ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾ ਉਸ ਸਮੇਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਨੌਜਵਾਨ ਮਿਹਨਤ ਮਜਦੂਰੀ ਦਾ ਕੰਮ ਕਰਦਾ ਸੀ। ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀ ਲੱਗ ਸਕਿਆ।ਥਾਣਾ ਦਿਆਲਪੁਰਾ ਭਾਈਕਾ ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Related Posts
ਸੰਸਦੀ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਪੀਐੱਮ ਮੋਦੀ ਬੋਲੇ, ਇਹ NDA ਦੀ ਮਹਾ ਜਿੱਤ
ਨਵੀਂ ਦਿੱਲੀ : (Narendra Modi 3.0) : ਕੇਂਦਰ ‘ਚ ਨਵੀਂ ਸਰਕਾਰ ਦੇ ਗਠਨ ਲਈ ਅੱਜ ਦਾ ਦਿਨ ਅਹਿਮ ਹੋਣ ਜਾ…
ਲੋਕ ਸਭਾ ਚੋਣਾਂ ਦਾ 7ਵਾਂ ਤੇ ਆਖ਼ਰੀ ਗੇੜ: 57 ਸੀਟਾਂ ’ਤੇ ਸਵੇਰੇ 11 ਵਜੇ ਤੱਕ 26.30 ਫ਼ੀਸਦ ਪੋਲਿੰਗ
ਨਵੀਂ ਦਿੱਲੀ, ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਪੜਾਅ ਵਿਚ ਅੱਜ ਸਵੇਰੇ 11 ਵਜੇ ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ…
ਅੰਮ੍ਰਿਤਸਰ ਜੇਲ੍ਹ ‘ਚ ਬੰਦ ਸਿੱਖ ਨੂੰ ਮਿਲੀ ਪੈਰੋਲ; 2 ਮਹੀਨੇ ਲਈ ਜੇਲ੍ਹ ਤੋਂ ਬਾਹਰ ਆਇਆ ਗੁਰਦੀਪ ਸਿੰਘ ਖਹਿਰਾ, ਦਿੱਲੀ-ਕਰਨਾਟਕ ਬੰਬ ਧਮਾਕਿਆਂ ਦਾ ਹੈ ਦੋਸ਼ੀ
ਅੰਮ੍ਰਿਤਸਰ : ਅੰਮ੍ਰਿਤਸਰ ਜੇਲ੍ਹ ‘ਚ ਬੰਦ ਗੁਰਦੀਪ ਸਿੰਘ ਖਹਿਰਾ ਨੂੰ ਪੈਰੋਲ ਮਿਲ ਗਈ ਹੈ। ਜੇਲ੍ਹ ਤੋਂ ਨਿਕਲਣ ਮਗਰੋਂ ਉਹ ਆਪਣੇ…