ਭਗਤਾ ਭਾਈਕਾ, 27 ਅਗਸਤ – ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਇਕ ਨੌਜਵਾਨ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਕਰੀਬ 18 ਕੁ ਸਾਲਾ ਨੌਜਵਾਨ ਅਕਾਸ਼ਦੀਪ ਸਿੰਘ ਨੇ ਅੱਜ ਸਵੇਰੇ ਆਪਣੇ ਹੀ ਘਰ ਦੇ ਤੂੜੀ ਵਾਲੇ ਕਮਰੇ ਵਿਚ ਗਾਡਰ ਨਾਲ ਫਾਹਾ ਲੈ ਲਿਆ । ਇਸ ਸੰਬੰਧੀ ਜਦੋਂ ਤੱਕ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾ ਉਸ ਸਮੇਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਨੌਜਵਾਨ ਮਿਹਨਤ ਮਜਦੂਰੀ ਦਾ ਕੰਮ ਕਰਦਾ ਸੀ। ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀ ਲੱਗ ਸਕਿਆ।ਥਾਣਾ ਦਿਆਲਪੁਰਾ ਭਾਈਕਾ ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Related Posts
ਅਕਾਲੀ ਦਲ ‘ਤੇ ਮੁੱਖ ਮੰਤਰੀ ਚੰਨੀ ਨੇ ਕੀਤਾ ਵੱਡਾ ਸ਼ਬਦੀ ਹਮਲਾ, ਸਦਨ ‘ਚ ਜੰਮ ਕੇ ਹੋਇਆ ਹੰਗਾਮਾ
ਚੰਡੀਗੜ੍ਹ, 11 ਨਵੰਬਰ (, 11 ਨਵੰਬਰ (ਦਲਜੀਤ ਸਿੰਘ)- ਸਦਨ ‘ਚ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ…
ਸਫੈਦ ਚਾਦਰ ਨਾਲ ਢਕਿਆ ਬਦਰੀਨਾਥ, ਡੇਢ ਫੁੱਟ ਤੋਂ ਵੱਧ ਬਰਫ਼ ਜੰਮੀ
ਬਦਰੀਨਾਥ- ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਜਿੱਥੇ ਰਿਕਾਰਡ ਗਰਮੀ ਪੈ ਰਹੀ ਹੈ। ਉੱਥੇ ਹੀ ਹਿਮਾਲਿਆ ਸੂਬੇ ਉੱਤਰਾਖੰਡ ਦੇ ਕਈ ਪਹਾੜੀ…
Punjab Weather : ਪੰਜਾਬ ‘ਚ ਕਦੋਂ ਪਵੇਗਾ ਮੀਂਹ!
ਚੰਡੀਗੜ੍ਹ : ਪੰਜਾਬ ‘ਚ ਮੀਂਹ ਪੈਣ ਨੂੰ ਲੈ ਕੇ ਤਾਜ਼ਾ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਮੌਸਮ ਵਿਭਾਗ ਦਾ ਕਹਿਣਾ…