ਚੰਡੀਗੜ੍ਹ, 20 ਅਗਸਤ- ਚੰਡੀਗੜ੍ਹ ਦੇ ਸੈਕਟਰ 41 ਦੇ ਸਰਕਾਰੀ ਕੁਆਰਟਰ ‘ਚ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਲੜਕੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਮ੍ਰਿਤਕਾਂ ਦੀ ਪਛਾਣ 22 ਸਾਲਾ ਅੰਜਲੀ ਦੇ ਤੌਰ ‘ਤੇ ਹੋਈ ਹੈ। ਜਾਣਕਾਰੀ ਅਨੁਸਾਰ ਇਸ ਜੁਰਮ ਨੂੰ ਉਸ ਦੇ ਮਾਮੇ ਸਤਬੀਰ ਨਿਵਾਸੀ ਝੱਜਰ ਨੇ ਅੰਜਾਮ ਦਿੱਤਾ ਸੀ। ਘਟਨਾ ਅੱਜ ਸਵੇਰੇ ਵਾਪਰੀ। ਲੜਕੀ ਦਾ ਗਲੇ ‘ਤੇ ਚਾਕੂ ਮਾਰ ਕੇ ਕਤਲ ਕੀਤਾ ਗਿਆ ਹੈ।