ਦਿੜ੍ਹਬਾ : ਪਿੰਡ ਮਹਿਲਾਂ ਚੌਂਕ ਨੇੜੇ ਰਾਸ਼ਟਰੀ ਮਾਰਗ ਉਤੇ ਇੱਕ ਵੈਨ ਨੂੰ ਅਚਾਨਕ ਅੱਗ ਲੱਗੀ ਤੇ ਕੁਝ ਹੀ ਮਿੰਟਾਂ ਵਿੱਚ ਵੈਨ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਣ ਲੱਗ ਪਈਆਂ। ਵੈਨ ਨੂੰ ਡਰਾਇਵ ਕਰ ਰਿਹਾ ਵੈਨ ਦਾ ਮਾਲਕ ਨਰੇਸ਼ ਕੁਮਾਰ ਵਾਲ ਵਾਲ ਬਚ ਗਿਆ। ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਹਾਦਸਾ ਮਹਿਲਾਂ ਚੌਕ ਨੇੜੇ ਰਾਸ਼ਟਰੀ ਮਾਰਗ ਉਤੇ ਵਾਪਰਿਆ ਹੈ। ਉਹ ਖੁਦ ਖਨੌਰੀ ਦਾ ਰਹਿਣ ਵਾਲਾ ਹੈ ਅਤੇ ਰੈਡੀਮੇਡ ਕੱਪੜੇ ਦਾ ਥੋਕ ਤੇ ਰਿਟੇਲ ਦ ਵਪਾਰੀ ਹੈ।
ਉਹ ਬਰਨਾਲਾ ਤੋਂ ਰੈਡੀਮੇਡ ਕੱਪੜੇ ਲੈ ਕੇ ਖਨੌਰੀ ਵੱਲ ਜਾ ਰਿਹਾ ਸੀ ਅਚਾਨਕ ਮਹਿਲਾਂ ਚੌਂਕ ਨੇੜੇ ਉਸ ਦੀ ਸੀਐਨਜੀ ਨਾਲ ਚਲਦੀ ਵੈਨ ਨੂੰ ਅੱਗ ਲੱਗ ਗਈ। ਉਸ ਨੇ ਆਪਣਾ ਬਚਾਅ ਵੈਨ ਵਿੱਚੋਂ ਛਾਲ ਮਾਰ ਕੇ ਕਰ ਲਿਆ ਹੈ ਪਰ ਉਸ ਵੈਨ ਵਿੱਚ ਰੱਖਿਆਂ ਗਿਆ ਰੇਡੀਮੇਡ ਕੱਪੜਾ ਵੀ ਜਲਕੇ ਹੋਇਆ ਰਾਖ ਹੋ ਗਿਆ। ਅੱਗ ਬਚਾਉਣ ਲਈ ਫਾਇਰ ਬਿਰਗੇਡ ਮੌਕੇ ਉਤੇ ਪਹੁੰਚ ਗਈ ਅਤੇ ਪੁਲਿਸ ਨੇ ਇੱਕ ਘੰਟੇ ਦੇ ਕਰੀਬ ਰਾਸ਼ਟਰੀ ਮਾਰਗ ਦੇ ਇੱਕ ਪਾਸੇ ਟ੍ਰੈਫਿਕ ਬੰਦ ਕਰਕੇ ਰੱਖੀ। ਲੰਮੇ ਸੰਘਰਸ਼ ਅਤੇ ਮਿਹਨਤ ਤੋਂ ਬਾਅਦ ਅੱਗ ਉਤੇ ਕਾਬੂ ਪਾਇਆ ਗਿਅ।