ਇਕ ਵਾਰ ਮੁੜ ਕ੍ਰਿਕਟ ਪ੍ਰਸ਼ੰਸਕਾਂ ਨੂੰ ਵੇਖਣ ਨੂੰ ਮਿਲੇਗਾ ਭਾਰਤ-ਪਾਕਿਸਤਾਨ ਦਰਮਿਆਨ ਮਹਾਮੁਕਾਬਲਾ

ਸਪੋਰਟਸ ਡੈਸਕ- ਭਾਰਤ ਅਤੇ ਪਾਕਿਸਤਾਨ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣ ਜਾ ਰਹੇ ਹਨ। ਇਹ ਮਹਾਮੁਕਾਬਲਾ ਅਗਲੇ ਮਹੀਨੇ ਹੋਣ ਵਾਲਾ ਹੈ। ਇਹ ਮੈਚ 27 ਅਗਸਤ ਤੋਂ ਯੂ. ਏ. ਈ. ‘ਚ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ‘ਚ ਖੇਡਿਆ ਜਾਵੇਗਾ। ਏਸ਼ੀਆ ਦੀਆਂ ਇਹ ਦੋ ਚੋਟੀ ਦੀਆਂ ਟੀਮਾਂ 28 ਅਗਸਤ ਨੂੰ ਆਹਮੋ-ਸਾਹਮਣੇ ਹੋਣਗੀਆਂ।
ਤੁਹਾਨੂੰ ਦੱਸ ਦੇਈਏ ਕਿ ਏਸ਼ੀਆ ਕੱਪ ਟੀ-20 ਫਾਰਮੈਟ ਵਿੱਚ ਖੇਡਿਆ ਜਾਵੇਗਾ। ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਇਹ ਟੂਰਨਾਮੈਂਟ ਬਹੁਤ ਮਹੱਤਵਪੂਰਨ ਹੋਵੇਗਾ। ਇਸ ਦੇ ਨਾਲ ਹੀ ਭਾਰਤ-ਪਾਕਿਸਤਾਨ ਦੀਆਂ ਟੀਮਾਂ ਟੀ-20 ਵਿਸ਼ਵ ਕੱਪ 2021 ਤੋਂ ਬਾਅਦ ਪਹਿਲੀ ਵਾਰ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ, 2021 ਵਿਸ਼ਵ ਕੱਪ ਵਿੱਚ ਟੀਮ ਇੰਡੀਆ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਮਿਲੀ ਸੀ।

ਵੈਸੇ, ਏਸ਼ੀਆ ਕੱਪ ਤੋਂ ਬਾਅਦ ਟੀਮ ਇੰਡੀਆ ਅਤੇ ਪਾਕਿਸਤਾਨ ਟੀ-20 ਵਿਸ਼ਵ ਕੱਪ 2022 ਵਿੱਚ ਵੀ ਭਿੜਨਗੇ। ਇਹ ਮੈਚ 23 ਅਕਤੂਬਰ ਨੂੰ ਮੈਲਬੌਰਨ ਕ੍ਰਿਕਟ ਗਰਾਊਂਡ ‘ਤੇ ਹੋਵੇਗਾ। ਭਾਵ ਪ੍ਰਸ਼ੰਸਕ ਦੋ ਮਹੀਨਿਆਂ ਵਿੱਚ ਦੋ ਵਾਰ ਭਾਰਤ-ਪਾਕਿਸਤਾਨ ਮੁਕਾਬਲਾ ਦੇਖਣ ਜਾ ਰਹੇ ਹਨ।
ਏਸ਼ੀਆ ਕੱਪ ਦੀ ਗੱਲ ਕਰੀਏ ਤਾਂ ਇਸ ਟੂਰਨਾਮੈਂਟ ‘ਚ ਭਾਰਤ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਭਾਰਤ ਨੇ ਇਹ ਟੂਰਨਾਮੈਂਟ 6 ਵਾਰ ਜਿੱਤਿਆ ਹੈ। ਭਾਰਤ ਨੇ ਆਖਰੀ ਵਾਰ 2018 ਵਿੱਚ ਫਾਈਨਲ ਵਿੱਚ ਬੰਗਲਾਦੇਸ਼ ਨੂੰ ਹਰਾ ਕੇ ਏਸ਼ੀਆ ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ।
ਭਾਰਤ ਤੋਂ ਬਾਅਦ ਸ਼੍ਰੀਲੰਕਾ ਨੇ ਇਹ ਟੂਰਨਾਮੈਂਟ ਪੰਜ ਵਾਰ ਜਿੱਤਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੀ ਟੀਮ ਸਿਰਫ਼ 2 ਵਾਰ ਹੀ ਏਸ਼ੀਆ ਕੱਪ ਜਿੱਤ ਸਕੀ ਹੈ। ਪਾਕਿਸਤਾਨ ਨੇ ਆਖਰੀ ਵਾਰ 2012 ‘ਚ ਏਸ਼ੀਆ ਕੱਪ ਜਿੱਤਿਆ ਸੀ।

Leave a Reply

Your email address will not be published. Required fields are marked *