ਰਾਵੀ ਦੀ ਮਾਰ ਕਾਰਨ BSF ਲਈ ਬਦ ਤੋਂ ਬਦਤਰ ਬਣੇ ਹਾਲਾਤ, ਬੁਲੰਦ ਹੌਸਲੇ ਨਾਲ ਸਰਹੱਦਾਂ ਦੀ ਰਾਖੀ ਕਰ ਰਹੇ ਨੇ ਜਵਾਬ

ਗੁਰਦਾਸਪੁਰ- ਰਾਵੀ ਅਤੇ ਉੱਜ ਦਰਿਆ ਵਿਚ ਆਏ ਹੜ੍ਹ ਰੂਪੀ ਪਾਣੀ ਨੇ ਜਿੱਥੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉਥੇ ਇਸ ਪਾਣੀ ਨੇ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਨੂੰ ਵੀ ਵੱਡਾ ਖੋਰਾ ਲਗਾਇਆ ਹੈ। ਹਾਲਾਤ ਬਣ ਗਏ ਹਨ ਕਿ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਨਾਲ ਲੱਗਦੀ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦਾ ਕਰੀਬ 15 ਕਿਲੋਮੀਟਰ ਹਿੱਸਾ ਪੂਰੀ ਤਰ੍ਹਾਂ ਪਾਣੀ ਦੀ ਮਾਰ ਹੇਠ ਹੈ। ਇੱਥੋਂ ਤੱਕ ਕਿ ਪਹਾੜੀਪੁਰ ਚੌਕੀ ’ਤੇ ਬੀ. ਐੱਸ. ਐੱਫ. ਵੱਲੋਂ ਨਿਗਰਾਨੀ ਲਈ ਬਣਾਇਆ ਗਿਆ ਟਾਵਰ ਵੀ ਪਾਣੀ ਦੀ ਮਾਰ ਕਾਰਨ ਟੇਢਾ ਹੋ ਗਿਆ ਹੈ, ਜੋ ਕਿਸੇ ਵੇਲੇ ਵੀ ਡਿੱਗ ਸਕਦਾ ਹੈ।

ਬੀ. ਐੱਸ. ਐੱਫ. ਦੇ ਡੀ. ਆਈ. ਜੀ. ਪ੍ਰਭਾਕਰ ਜੋਸ਼ੀ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੇਸ਼ੱਕ ਹਾਲਾਤ ਬਦ ਤੋਂ ਬਦਤਰ ਬਣ ਗਏ ਹਨ ਪਰ ਬੀ. ਐੱਸ. ਐੱਫ. ਦੇ ਜਵਾਨ ਪੂਰੇ ਬੁਲੰਦ ਹੌਸਲਿਆਂ ਨਾਲ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਮ ਸਥਿਤੀ ਵਿਚ ਸਰਹੱਦ ’ਤੇ ਡਿਊਟੀ ਦੇਣੀ ਬਹੁਤ ਔਖੀ ਹੁੰਦੀ ਹੈ ਪਰ ਹੁਣ ਜਦੋਂ ਸਰਹੱਦ ’ਤੇ ਕਰੀਬ 15 ਕਿਲੋਮੀਟਰ ਲੰਮੇ ਇਲਾਕੇ ਵਿਚ ਕੰਡਿਆਲੀ ਤਾਰ ਪਾਣੀ ਵਿਚ ਡੁੱਬ ਗਈ ਹੈ ਤਾਂ ਸਰਹੱਦ ਨੂੰ ਸੁਰੱਖਿਅਤ ਰੱਖਣਾ ਹੋਰ ਵੱਡੀ ਚੁਣੌਤੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਬੀ. ਐੱਸ. ਐੱਫ. ਦੇ ਜਵਾਨ ਪਾਣੀ ਵਿਚ ਹੀ ਗਸ਼ਤ ਕਰ ਰਹੇ ਹਨ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਦੁਸ਼ਮਣ ਦੇਸ਼ ਵਿਚੋਂ ਕਿਸੇ ਘੁਸਪੈਠੀਏ ਦੀ ਕੋਈ ਚਾਲ ਸਫ਼ਲ ਨਾ ਹੋਣ ਦਿੱਤੀ ਜਾਵੇ।

Leave a Reply

Your email address will not be published. Required fields are marked *