ਗੁਰਦਾਸਪੁਰ: ਭਾਰਤ-ਪਾਕਿ ਸਰਹੱਦ ’ਤੇ ਦਾਖ਼ਲ ਹੋਇਆ ਪਾਕਿ ਡਰੋਨ, BSF ਨੇ ਕੀਤੇ 16 ਫਾਇਰ

drown/nawanpunjab.com

ਗੁਰਦਾਸਪੁਰ, 7 ਅਪ੍ਰੈਲ (ਬਿਊਰੋ)- ਗੁਰਦਾਸਪੁਰ ਦੇ ਬਾਰਡਰ ਆਊਟਰ ਪੋਸਟ ਰੋਸਾ ਦੇ ਨੇੜੇ ਇਕ ਪਾਕਿਸਤਾਨੀ ਡਰੋਨ ਦੇਰ ਰਾਤ ਕਰੀਬ 1.30 ਵਜੇ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ। ਡਰੋਨ ਦਾਖ਼ਲ ਹੋਣ ’ਤੇ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੀ 89 ਬਟਾਲੀਅਨ ਦੇ ਜਵਾਨਾਂ ਨੇ ਡਰੋਨ ਦੀ ਦਿਸ਼ਾ ਵੱਲ ਰੌਸ਼ਨੀ ਬੇਮ ਸੁੱਟ ਕੇ 16 ਦੇ ਕਰੀਬ ਫਾਇਰ ਕੀਤੇ।

ਫਾਇਰਿੰਗ ਤੋਂ ਬਾਅਦ ਡਰੋਨ ਵਾਪਸ ਪਾਕਿ ਸਰਹੱਦ ਵੱਲ ਚਲਾ ਗਿਆ। ਪਾਕਿ ਡਰੋਨ ਦਾ ਪਤਾ ਲੱਗਣ ’ਤੇ ਬੀ.ਐੱਸ.ਐੱਫ. ਦੇ ਡੀ.ਆਈ.ਜੀ. ਪ੍ਰਭਾਕਰ ਜੋਸ਼ੀ ਸਰਹੱਦ ‘ਤੇ ਪਹੁੰਚ ਗਏ ਹਨ, ਜਿਨ੍ਹਾਂ ਵਲੋਂ ਸਰਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *