ਕਪੂਰਥਲਾ, 15 ਅਗਸਤ – ਸ਼ਾਲੀਮਾਰ ਬਾਗ ਰੋਡ ‘ਤੇ ਇਕ ਨਿੱਜੀ ਹੋਟਲ ਦੇ ਸਾਹਮਣੇ ਗੰਦੇ ਨਾਲੇ ‘ਚ 9 ਅਗਸਤ ਨੂੰ ਡਿਗਿਆ ਬੱਚਾ ਸੱਤਵੇਂ ਦਿਨ ਸਵੇਰੇ ਹੋਈ ਤੇਜ ਬਾਰਿਸ਼ ਦੇ ਵਹਾਅ ਦੇ ਨਾਲ ਐਨ.ਡੀ.ਆਰ.ਐਫ. ਤੇ ਨਗਰ ਨਿਗਮ ਵਲੋਂ ਲਗਾਏ ਗਏ ਜੰਗਲੇ ਵਿਚ ਮ੍ਰਿਤਕ ਹਾਲਤ ‘ਚ ਫਸਿਆ ਮਿਲਿਆ। ਸਥਾਨਕ ਲੋਕਾਂ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਹੋਈ ਤੇਜ ਬਾਰਿਸ਼ ਦੇ ਕਾਰਨ ਉਹ ਬੱਚੇ ਦੀ ਭਾਲ ਵਿਚ ਲਗਾਤਾਰ ਜੰਗਲੇ ਦੀ ਨਿਗਰਾਨੀ ਕਰ ਰਹੇ ਸਨ ਕਿ ਬੱਚਾ ਬਾਹਰ ਆ ਜਾਵੇਗਾ। ਲਗਪਗ 12:15 ਵਜੇ ਜਦ ਬੱਚੇ ਦਾ ਪਤਾ ਲੱਗਾ ਤਾਂ ਮੌਕੇ ‘ਤੇ ਸਥਾਨਕ ਪ੍ਰਸ਼ਾਸਨ ਤੇ ਪੁਲਿਸ ਦੀਆਂ ਟੀਮਾਂ ਪਹੁੰਚ ਗਈਆਂ।
Related Posts
ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦਾ ਕਾਂਗਰਸ ਨੇ ਕੀਤਾ ਵਿਰੋਧ, ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ‘ਚ ਦਿੱਤਾ ਮੁਲਤਵੀ ਨੋਟਿਸ
ਨਵੀਂ ਦਿੱਲੀ : ਅੱਜ ਦੇਸ਼ ਭਰ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਅੱਜ ਤੋਂ, ਦੇਸ਼ ਵਿੱਚ…
ਆਈ. ਸੀ. ਸੀ. ਕੈਲੰਡਰ ਲਾਂਚ : 8 ਸਾਲਾਂ ‘ਚ 2 ਵਿਸ਼ਵ ਕੱਪ ਆਯੋਜਿਤ ਕਰੇਗਾ ਭਾਰਤ
ਸਪੋਰਟਸ ਡੈਸਕ, 16 ਨਵੰਬਰ (ਦਲਜੀਤ ਸਿੰਘ)- ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਆਖ਼ਰਕਾਰ 2024 ਤੋਂ ਲੈ ਕੇ 2031 ਦਾ ਕ੍ਰਿਕਟ…
ਪੁਲਿਸ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕੱਚੇ ਮੁਲਾਜ਼ਮਾਂ, ਬੇਰੁਜ਼ਗਾਰ ਅਧਿਆਪਕਾਂ ਤੇ ਹੋਰ ਜਥੇਬੰਦੀਆਂ ਦੇ ਵਰਕਰਾਂ ਨੂੰ ਕੀਤਾ ਗ੍ਰਿਫ਼ਤਾਰ
ਬਰਨਾਲਾ, 27 ਨਵੰਬਰ (ਦਲਜੀਤ ਸਿੰਘ)- ਬਰਨਾਲਾ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ, ਕੱਚੇ ਮੁਲਾਜ਼ਮਾਂ…