ਝਬਾਲ, 6 ਅਗਸਤ -ਪਿੰਡ ਝਬਾਲ ਵਿਖੇ ਬੀਤੀ ਰਾਤ 1500 ਦੇ ਲੈਣ-ਦੇਣ ਬਦਲੇ ਗੁਆਂਢੀਆਂ ਨੇ ਤਰਸੇਮ ਸਿੰਘ (40) ਪੁੱਤਰ ਗੁਰਾ ਸਿੰਘ ਦੀ ਕੁੱਟ ਮਾਰ ਕਰਨ ਤੋਂ ਬਾਅਦ ਉਸ ਨੂੰ ਕਰੰਟ ਲਗਾ ਕੇ ਮਾਰ ਦਿੱਤਾ, ਜਦੋਂਕਿ ਮ੍ਰਿਤਕ ਦੇ ਭਰਾ ਅਵਤਾਰ ਸਿੰਘ ਨੂੰ ਵੀ ਹਮਲਾਵਰਾਂ ਨੇ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ। ਇਸ ਸੰਬੰਧੀ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪੱਲੇਦਾਰੀ ਕਰਦਾ ਸੀ ਅਤੇ ਗੁਆਂਢੀਆਂ ਨਾਲ ਕੋਈ 1500 ਰੁਪਏ ਦਾ ਲੈਣ ਦੇਣ ਸੀ, ਜਿਸ ਬਦਲੇ ਬੀਤੀ ਰਾਤ ਸਾਜਨ, ਲੱਭੂ ਪੁਤਰਾਨ ਬਲਦੇਵ ਸਿੰਘ ਵਾਸੀ ਝਬਾਲ ਅਤੇ 10/15 ਅਣਪਛਾਤੇ ਵਿਅਕਤੀਆਂ ਨੇ ਰਾਤ ਸਮੇਂ ਘਰ ਅੰਦਰ ਦਾਖ਼ਲ ਹੋ ਕੇ ਤਰਸੇਮ ਸਿੰਘ ਨੂੰ ਕੋਠੇ ‘ਤੇ ਖੜ੍ਹ ਕੇ ਉਸ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਅਤੇ ਬਾਅਦ ‘ਚ ਉਸ ਨੂੰ ਕਰੰਟ ਲਗਾ ਕੇ ਮਾਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।
Related Posts
ਹਰਿਆਣਾ ਦੇ ਗ੍ਰਹਿ ਮੰਤਰੀ ਦੀ ਸਿਹਤ ਵਿਗੜੀ, ਪੀਜੀਆਈ ਚੰਡੀਗੜ੍ਹ ਵਿੱਚ ਕਰਵਾਇਆ ਭਰਤੀ
ਚੰਡੀਗੜ੍ਹ, 23 ਅਗਸਤ (ਦਲਜੀਤ ਸਿੰਘ)- ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਦੀ ਸਿਹਤ ਠੀਕ ਨਹੀਂ ਹੈ। ਘੱਟ ਆਕਸੀਜਨ…
ਖੇਤੀ ਕਾਨੂੰਨਾਂ ਬਾਰੇ ਸ਼੍ਰੋਅਦ ਦੀ ਪਹਿਲਕਦਮੀ ’ਤੇ 7 ਪਾਰਟੀਆਂ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ
ਜਲੰਧਰ, 28 ਜੁਲਾਈ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਨੇ ਇਕ ਪਹਿਲਕਦਮੀ ਦੀ ਅਗਵਾਈ ਕਰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਅਪੀਲ ਕੀਤੀ…
ਪੰਜਾਬ ‘ਚ ਭਾਜਪਾ ਮੂਹਰੇ ਵੱਡੀ ਚੁਣੌਤੀ ਬਣੀ ਲੀਡਰਸ਼ਿਪ ਦੀ ਘਾਟ, ਮੀਡੀਆ ‘ਚ ਦਿਖਾ ਰਹੀ ‘ਹਾਈ ਜੋਸ਼’
ਜਲੰਧਰ, 13 ਜਨਵਰੀ (ਬਿਊਰੋ)- ਪੰਜਾਬ ’ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਹਰ ਸਿਆਸੀ ਪਾਰਟੀ ਸੂਬੇ ਦੀ…