ਸਿਟੀ ਬਿਊਟੀਫੁੱਲ ਦੇ ਲੋਕਾਂ ਲਈ ਚੰਗੀ ਖ਼ਬਰ, ਇੰਡੀਆ ਇਨੋਵੇਸ਼ਨ ਇੰਡੈਕਸ ‘ਚ Chandigarh ਨੇ ਕੀਤਾ ਟਾਪ

ਚੰਡੀਗੜ੍ਹ- ਸਿਟੀ ਬਿਊਟੀਫੁੱਲ ਨੇ ਨੀਤੀ ਕਮਿਸ਼ਨ ਦੇ ਇੰਡੀਆ ਇਨੋਵੇਸ਼ਨ ਇੰਡੈਕਸ ਦੇ ਤੀਜੇ ਐਡੀਸ਼ਨ ‘ਚ ਯੂ. ਟੀ. ਦੀ ਕੈਟਾਗਰੀ ‘ਚ ਟਾਪ ਕੀਤਾ ਹੈ। ਇੰਡੈਕਸ ਅਨੁਸਾਰ ਦੇਖਿਆ ਜਾਵੇ ਤਾਂ ਚੰਡੀਗੜ੍ਹ ਦੇ ਅੰਕ ਪੂਰੇ ਦੇਸ਼ ‘ਚ ਸਭ ਤੋਂ ਜ਼ਿਆਦਾ ਹਨ। ਅੰਕਾਂ ਅਨੁਸਾਰ ਚੰਡੀਗੜ੍ਹ ਨੇ ਕਰਨਾਟਕ, ਦਿੱਲੀ, ਮਣੀਪੁਰ ਸਮੇਤ ਸਾਰੇ ਸੂਬਿਆਂ ਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਪਛਾੜ ਦਿੱਤਾ ਹੈ। ਵੀਰਵਾਰ ਨੂੰ ਨਵੀਂ ਦਿੱਲੀ ‘ਚ ਇਕ ਪ੍ਰੋਗਰਾਮ ਦੌਰਾਨ ਨੀਤੀ ਕਮਿਸ਼ਨ ਨੇ ਇੰਡੀਆ ਇਨੋਵੇਸ਼ਨ ਇੰਡੈਕਸ-2021 ਜਾਰੀ ਕੀਤਾ। ਇੰਡੈਕਸ ਨੂੰ ਤਿੰਨ ਸ਼੍ਰੇਣੀਆਂ ‘ਚ ਵੰਡਿਆ ਗਿਆ ਹੈ। ਇਸ ‘ਚ ਵੱਡੇ ਸੂਬੇ, ਪਹਾੜੀ ਸੂਬੇ ਅਤੇ ਯੂ. ਟੀ. ਸਾਮਲ ਹਨ। ਵੱਡੇ ਅਤੇ ਪ੍ਰਮੁੱਖ ਸੂਬਿਆਂ ਦੀ ਸ਼੍ਰੇਣੀ ‘ਚ ਕਰਨਾਟਕ, ਪੂਰਬ ਦੇ ਅਤੇ ਪਹਾੜੀ ਸੂਬਿਆਂ ਦੀ ਸ਼੍ਰੇਣੀ ‘ਚ ਮਨੀਪੁਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸ਼੍ਰੇਣੀ ‘ਚ ਚੰਡੀਗੜ੍ਹ ਟਾਪ ’ਤੇ ਹੈ।

ਇਸ ਇੰਡੈਕਸ ‘ਚ ਰਾਸ਼ਟਰੀ ਪੱਧਰ ’ਤੇ ਇਨੋਵੇਸ਼ਨ ਸਮਰੱਥਾ ਦੀ ਪੜਤਾਲ ਕੀਤੀ ਜਾਂਦੀ ਹੈ। ਇਸ ਵਾਰ ਦਾ ਇਨੋਵੇਸ਼ਨ ਇੰਡੈਕਸ 66 ਯੂਨਿਕ ਇੰਡੀਕੇਟਰਜ਼ ਦੇ ਆਧਾਰ ’ਤੇ ਤਿਆਰ ਕੀਤਾ ਗਿਆ ਹੈ, ਜਦੋਂ ਕਿ ਪਿਛਲੇ ਦੋ ਇਨੋਵੇਸ਼ਨ ਇੰਡੈਕਸ 36 ਇੰਡੀਕੇਟਰਜ਼ ਦੇ ਆਧਾਰ ’ਤੇ ਤਿਆਰ ਕੀਤੇ ਗਏ ਸਨ। ਇਸ ‘ਚ ਮੁੱਖ ਰੂਪ ਨਾਲ ਹਿਊਮਨ ਕੈਪੀਟਲ, ਬਿਜ਼ਨੈੱਸ ਇਨਵਾਇਰਮੈਂਟ, ਨਿਵੇਸ਼, ਸੇਫ਼ਟੀ ਅਤੇ ਲੀਗਲ ਇਨਵਾਇਰਮੈਂਟ, ਨਾਲੇਜ ਵਰਕਰ, ਨਾਲੇਜ ਆਊਟਪੁੱਟ ਅਤੇ ਨਾਲੇਜ ਡਿਫ਼ਿਊਜ਼ਨ ਸ਼ਾਮਲ ਹਨ। ਇਨ੍ਹਾਂ ਵਰਗਾਂ ਦੇ ਅੰਦਰ ਵੀ ਕਈ ਇੰਡੀਕੇਟਰਜ਼ ਸ਼ਾਮਲ ਕੀਤੇ ਗਏ ਹਨ। ਸਾਰਿਆਂ ਨੂੰ ਨੰਬਰ ਦਿੱਤੇ ਗਏ ਹਨ ਅਤੇ ਫਿਰ ਉਸ ਦੇ ਅਨੁਸਾਰ ਇੰਡੈਕਸ ਤਿਆਰ ਕੀਤਾ ਗਿਆ ਹੈ। ਚੰਡੀਗੜ੍ਹ ਦਾ ਇੰਡੈਕਸ 27.88 ਹੈ। ਦੂਜੇ ਨੰਬਰ ’ਤੇ 27 ਇੰਡੈਕਸ ਦੇ ਨਾਲ ਦਿੱਲੀ ਹੈ। ਇਸ ਤੋਂ ਬਾਅਦ ਮਨੀਪੁਰ, ਕਰਨਾਟਕ ਆਦਿ ਹਨ।
ਇਹ ਹੈ ਇੰਡੀਆ ਇਨੋਵੇਸ਼ਨ ਇੰਡੈਕਸ
ਨੀਤੀ ਕਮਿਸ਼ਨ ਅਤੇ ਮੁਕਾਬਲੇਬਾਜ਼ੀ ਸੰਸਥਾ ਵੱਲੋਂ ਤਿਆਰ ਕੀਤਾ ਗਿਆ ਇੰਡੀਆ ਇਨੋਵੇਸ਼ਨ ਇੰਡੈਕਸ ਇਨੋਵੇਸ਼ਨ ਈਕੋ ਸਿਸਟਮ ਦੇ ਮੁਲਾਂਕਣ ਅਤੇ ਵਿਕਾਸ ਦਾ ਇਕ ਵਿਸ਼ਾਲ ਸਾਧਨ ਹੈ। ਇਹ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੇ ਇਨੋਵੇਸ਼ਨ ਪ੍ਰਦਰਸ਼ਨ ਦੇ ਆਧਾਰ ’ਤੇ ਉਨ੍ਹਾਂ ਨੂੰ ਇਕ ਲੜੀ ‘ਚ ਰੱਖਦਾ ਹੈ, ਤਾਂ ਕਿ ਉਨ੍ਹਾਂ ਵਿਚਕਾਰ ਤੰਦਰੁਸਤ ਮੁਕਾਬਲੇਬਾਜ਼ੀ ਬਣੀ ਰਹੀ।

Leave a Reply

Your email address will not be published. Required fields are marked *