ਲੁਧਿਆਣਾ, 19 ਜੁਲਾਈ- ਜਬਰ ਜਨਾਹ ਸਮੇਤ ਹੋਰ ਮਾਮਲਿਆਂ ਦਾ ਸਾਹਮਣਾ ਕਰ ਰਹੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਅੱਜ ਅਦਾਲਤ ਵਲੋਂ ਵੇਰਕਾ ਮੁਲਾਜ਼ਮਾਂ ਨਾਲ ਉਲਝਣ ਅਤੇ ਡਿਊਟੀ ‘ਚ ਰੁਕਾਵਟ ਪਾਉਣ ਦੇ ਮਾਮਲੇ ‘ਚ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਸੀ, ਜਦੋਂ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਲੈ ਕੇ 2 ਵਜੇ ਦੇ ਕਰੀਬ ਕੇਂਦਰੀ ਜੇਲ੍ਹ ਲੁਧਿਆਣਾ ਪਹੁੰਚੇ ਤਾਂ ਉੱਥੇ ਜੇਲ੍ਹ ਅਧਿਕਾਰੀਆਂ ਵਲੋਂ ਪੁਲਿਸ ਮੁਲਾਜ਼ਮਾਂ ਨੂੰ ਸਾਬਕਾ ਵਿਧਾਇਕ ਬੈਂਸ ਨੂੰ ਬਰਨਾਲਾ ਜੇਲ੍ਹ ਲਿਜਾਣ ਲਈ ਕਿਹਾ, ਜਿੱਥੇ ਕਿ ਹੁਣ ਸਾਬਕਾ ਵਿਧਾਇਕ ਬੈਂਸ ਨੂੰ ਬਰਨਾਲਾ ਜੇਲ੍ਹ ਲਿਜਾਇਆ ਜਾ ਰਿਹਾ ਹੈ। ਬੈਂਸ ਦੇ ਭਰਾ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਵਲੋਂ ਇਸ ਦਾ ਕਾਰਨ ਪੁੱਛਣ ਤੇ ਉਹ ਕੋਈ ਸਪੱਸ਼ਟ ਜਾਣਕਾਰੀ ਨਹੀਂ ਦੇ ਸਕੇ।
Related Posts
ਪੰਜਾਬ ‘ਚ ਭਲਕੇ ਵੋਟਿੰਗ ਦਾ ਸਮਾਂ 8 ਤੋਂ 6 ਵਜੇ ਤੱਕ, ਜਾਣੋ ਕੀ ਰਹੇਗੀ ਖਾਸ ਤਿਆਰੀ
ਪੰਜਾਬ ਵਿਧਾਨ ਸਭਾ ਚੋਣ 2022 ਲਈ ਵੋਟਾਂ ਭਲਕੇ ਯਾਨੀ ਐਤਵਾਰ ਨੂੰ ਪੈਣਗੀਆਂ। ਦੱਸ ਦਈਏ ਕਿ ਪਹਿਲਾਂ ਸੂਬੇ ‘ਚ ਵੋਟਾਂ 14…
ਭਗਵੰਤ ਮਾਨ ਸਰਕਾਰ ਦੇ ‘ਇਕ ਵਿਧਾਇਕ ਇਕ ਪੈਨਸ਼ਨ’ ਆਰਡੀਨੈਂਸ ‘ਤੇ ਰਾਜਪਾਲ ਨੇ ਨਹੀਂ ਕੀਤੇ ਦਸਤਖ਼ਤ, ਕਿਹਾ- ਬਿੱਲ ਪਾਸ ਕਰੋ
ਚੰਡੀਗੜ੍ਹ, 26 ਮਈ– ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਕ ਵਿਧਾਇਕ ਇਕ ਪੈਨਸ਼ਨ ਆਰਡੀਨੈਂਸ ‘ਤੇ ਮੋਹਰ ਨਹੀਂ ਲਗਾਈ ਹੈ।…
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ਤੋਂ ਭਰਿਆ ਨਾਮਜ਼ਦਗੀ ਪੱਤਰ
ਸ੍ਰੀ ਚਮਕੌਰ ਸਾਹਿਬ, 1 ਫਰਵਰੀ (ਬਿਊਰੋ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ 1 ਫਰਵਰੀ ਨੂੰ ਸ਼ਹੀਦਾਂ ਦੀ ਧਰਤੀ ਵਿਧਾਨ ਸਭਾ ਹਲਕਾ ਸ੍ਰੀ…