ਮੇਵਾਤ, 19 ਜੁਲਾਈ- ਹਰਿਆਣਾ ‘ਚ ਭਾਜਪਾ ਦੀ ਸਰਕਾਰ ‘ਚ ਮਾਈਨਿੰਗ ਮਾਫ਼ੀਆ ਬੇਲਗਾਮ ਹੋ ਗਿਆ ਹੈ। ਮਾਈਨਿੰਗ ਮਾਫ਼ੀਆ ਨੇ ਡੀ.ਐੱਸ.ਪੀ. ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਡੀ.ਐੱਸ.ਪੀ. ਸੁਰੇਂਦਰ ਸਿੰਘ ਨਾਜਾਇਜ਼ ਮਾਈਨਿੰਗ ਰੋਕਣ ਗਏ ਸਨ। ਇਸ ਦੌਰਾਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ।
ਹਰਿਆਣਾ ਦੇ ਮੇਵਾਤ ‘ਚ ਗੈਰ-ਕਾਨੂੰਨੀ ਮਾਈਨਿੰਗ ਰੋਕਣ ਗਏ ਡੀ.ਐੱਸ.ਪੀ. ਦੀ ਹੱਤਿਆ, ਡੰਪਰ ਚਾਲਕ ਨੇ ਕੁਚਲਿਆ
