ਚੰਡੀਗੜ੍ਹ, 15 ਜੁਲਾਈ – ਪੰਜਾਬ ਪੁਲਿਸ ਵਲੋਂ ਪਿਛਲੇ ਇਕ ਹਫ਼ਤੇ ਦੇ ਅੰਦਰ-ਅੰਦਰ ਹੀ ਪੰਜਾਬ ਪੁਲਿਸ ਦੀ ਸੂਚਨਾ ‘ਤੇ 148 ਕਿੱਲੋ ਹੈਰੋਇਨ ਫੜੀ ਗਈ, ਜਿਸ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਲਾਘਾ ਕੀਤੀ ਗਈ। ਉਨ੍ਹਾਂ ਵਲੋਂ ਟਵੀਟ ਕਰਕੇ ਲਿਖਿਆ ਗਿਆ ਕਿ, ਪੰਜਾਬ ਪੁਲਿਸ ਦੀ ਜਾਣਕਾਰੀ ‘ਤੇ ਪਿਛਲੇ ਇਕ ਹਫ਼ਤੇ ‘ਚ 148 ਕਿੱਲੋ ਹੈਰੋਇਨ ਫੜੀ ਗਈ ਹੈ..ਗੁਜਰਾਤ ਤੋਂ 75 ਕਿੱਲੋ ਅਤੇ ਅੱਜ ਮਹਾਰਾਸ਼ਟਰ ਤੋਂ 73 ਕਿਲੋ ਦੀ ਵੱਡੀ ਖੇਪ ਫੜਨ ‘ਚ ਪੰਜਾਬ ਪੁਲਿਸ ਦੀ ਕਾਮਯਾਬੀ ਅਤੇ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਾ ਹਾਂ..ਨਸ਼ਿਆਂ ਦੇ ਖ਼ਾਤਮੇ ਲਈ ਅਸੀਂ ਵਚਨਬੱਧ ਹਾਂ..
ਪੰਜਾਬ ਪੁਲਿਸ ਦੀ ਸੂਚਨਾ ‘ਤੇ ਇਕ ਹਫ਼ਤੇ ‘ਚ ਫੜੀ ਗਈ 148 ਕਿੱਲੋ ਹੈਰੋਇਨ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਸ਼ਲਾਘਾ
