ਐਸ ਏ ਐਸ ਨਗਰ, 14 ਜੁਲਾਈ- ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਗਿਲਜੀਆਂ ਜੋ ਕਿ ਪੇਸ਼ੇ ਵਜੋਂ ਐਡਵੋਕੇਟ ਹੈ, ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਵਲੋਂ ਉਸ ਨੂੰ ਅੱਜ ਅਦਾਲਤ ‘ਚ ਪੇਸ਼ ਕਰਕੇ 10 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ, ਜਦੋਂਕਿ ਬਚਾਅ ਪੱਖ ਦੇ ਵਕੀਲਾਂ ਵਲੋਂ ਪੁਲਿਸ ਰਿਮਾਂਡ ਦਾ ਵਿਰੋਧ ਕਰਦਿਆਂ ਕਿਹਾ ਗਿਆ ਕਿ ਦਲਜੀਤ ਸਿੰਘ ਗਿਲਜੀਆਂ ਕੋਲੋਂ ਵਿਜੀਲੈਂਸ ਵਲੋਂ ਪਹਿਲਾਂ ਹੀ ਬਰਾਮਦਗੀ ਕਰ ਲਈ ਗਈ ਹੈ ਅਤੇ ਹੁਣ ਪੁਲਿਸ ਰਿਮਾਂਡ ਦੀ ਕੋਈ ਜ਼ਰੂਰਤ ਨਹੀਂ ਹੈ। ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦਲਜੀਤ ਸਿੰਘ ਗਿਲਜੀਆਂ ਨੂੰ 17 ਜੁਲਾਈ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ।
Related Posts
ਵਿੱਤੀ ਘਾਟੇ ਨਾਲ ਜੂਝ ਰਹੀ Punjab Govt ਦਾ ਭਰੇਗਾ ਖ਼ਜ਼ਾਨਾ, 2200 ਕਰੋੜ ਰੁਪਏ ਦੀ ਵੇਚੀ ਜਾਵੇਗੀ ਸਰਕਾਰੀ ਪ੍ਰਾਪਰਟੀ
ਚੰਡੀਗੜ੍ਹ : ਵਿੱਤੀ ਘਾਟੇ ਨਾਲ ਜੂਝ ਰਹੀ ਪੰਜਾਬ ਸਰਕਾਰ (Punjab Govt) ਵੱਖ-ਵੱਖ ਬੋਰਡਾਂ, ਅਥਾਰਟੀਆਂ ਦੀ ਪ੍ਰਾਪਰਟੀ ਵੇਚਕੇ ਖ਼ਜ਼ਾਨਾ ਭਰਨ ਲੱਗੀ…
ਮੂਸੇਵਾਲ ਦੇ ਕਾਤਲਾਂ ਦੇ ਕੁਝ ਸੁਰਾਗ਼ ਮਿਲੇ
ਚੰਡੀਗੜ੍ਹ,1ਜੂਨ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੱਤਿਆਰੇ ਕੌਣ ਸਨ, ਇਸ ਨੂੰ ਲੈ ਕੇ ਪੁਲਿਸ ਦੇ ਹੱਥ ਕੁਝ ਅਹਿਮ ਸੁਰਾਗ ਲੱਗੇ…
ਹੁਣ ਪ੍ਰਧਾਨ ਮੰਤਰੀ ਬਾਜੇਕੇ ਜੇਲ੍ਹ ‘ਚੋਂ ਲੜਨਗੇ ਆਜ਼ਾਦ ਚੋਣ, ਬਾਜੇਕੇ ਦੇ ਬੇਟੇ ਨੇ ਸ਼ੋਸਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ
ਮੋਗਾ : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਜਿੱਤੇ ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਹੁਣ ਉਨ੍ਹਾਂ ਦੇ ਸਮਰਥਕ ਡਿਬੜੂਗੜ੍ਹ…