ਮੋਹਾਲੀ, 5 ਜੁਲਾਈ, ਬਿਓਰੋ- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵੱਲੋਂ ਜੂਮ ਮੀਟਿੰਗ ਦੇ ਰਾਹੀਂ ਇਸ ਨਤੀਜੇ ਦਾ ਐਲਾਨ ਕੀਤਾ ਗਿਆ। ਇਸ ਮੌਕੇ ਬੋਰਡ ਦੇ ਵਾਈਸ ਚੇਅਰਮੈਨ ਅਤੇ ਪ੍ਰੀਖਿਆ ਕੰਟਰੋਲਰ ਜੇ ਆਰ ਮਹਿਰੋਕ ਵੀ ਮੌਜੂਦ ਸਨ। ਐਲਾਨੇ ਗਏ ਨਤੀਜੇ ਵਿੱਚ ਕੁਲ ਨਤੀਜਾ 97.94 ਫੀਸਦੀ ਰਿਹਾ। ਐਲਾਨੇ ਗਏ ਨਤੀਜੇ ਵਿੱਚ ਇਸ 10ਵੀਂ ਦੀ ਪ੍ਰੀਖਿਆ ਵਿੱਚ ਰੈਗੂਲਰ 311545 ਸੀ, ਜਿਨ੍ਹਾਂ ਵਿੱਚ 39627 ਬੱਚੇ ਪਾਸ ਹੋਏ। ਨਤੀਜਾ 99.6 ਫੀਸਦੀ ਰਿਹਾ।
ਓਪਨ ਸਕੂਲ ਰਾਹੀਂ ਵਿਦਿਆਰਥੀਆਂ ਦਾ 68.31 ਫੀਸਦੀ ਰਿਹਾ। ਕੁਲ ਵਿਦਿਆਰਥੀਆਂ ਵਿੱਚ 323361 ਸੀ, ਜਿਸ ਵਿੱਚ 316399 ਵਿਦਿਆਰਥੀ ਪਾਸ ਹੋਏ।
ਤਿੰਨੇ ਲੜਕੀਆਂ ਨੇ ਪਹਿਲੇ ਸਥਾਨ ਉਤੇ ਰਹੀਆਂ। ਨੈਂਸੀ ਰਾਣੀ ਸਰਕਾਰੀ ਹਾਈ ਸਕੂਲ ਸੱਤੀਆਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੇ 650 ਵਿਚੋਂ 644 ਅੰਕ ਲੈ ਕੇ 99.8 ਫੀਸਦੀ ਅੰਕ ਲੈ ਕੇ ਪਹਿਲੇ ਸਥਾਨ ਉਤੇ ਰਹੀ। ਦਿਲਪ੍ਰੀਤ ਕੌਰ ਗੁਰੂ ਤੇਗ ਬਹਾਦਰ ਸਕੂਲ ਕਾਂਝਲਾ ਜ਼ਿਲ੍ਹਾ ਸੰਗਰੂਰ ਪਹਿਲੇ ਸਥਾਨ ਉਤੇ ਰਹੀ ਨੇ ਵੀ 644 ਅੰਕ ਲੈ ਕੇ ਦੂਜੇ ਸਥਾਨ ਰਹੀ। ਕੋਮਲਪ੍ਰੀਤ ਕੌਰ ਘੁਟਾਲ ਕਲਾਂ ਜ਼ਿਲ੍ਹਾ ਸੰਗਰੂਰ ਦੀ ਵਿਦਿਆਰਥਣ ਨੇ 642 ਅੰਕ 98.77 ਫੀਸਦੀ ਨੰਬਰ ਲੈ ਕੇ ਤੀਜੇ ਸਥਾਨ ਉਤੇ ਰਹੀ।