ਵਾਈਟ ਹਾਊਸ ਵਲੋਂ ‘ਰਾਸ਼ਟਰਪਤੀ ਆਜ਼ਾਦੀ ਮੈਡਲ’ ਦੇ 17 ਜੇਤੂਆਂ ਦਾ ਐਲਾਨ

ਸੈਕਰਾਮੈਂਟੋ, 5 ਜੁਲਾਈ – ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ‘ਪ੍ਰੈਜੀਡੈਂਸ਼ੀਅਲ ਮੈਡਲ ਆਫ ਫਰੀਡਮ’ ਦੇ ਜੇਤੂਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ‘ਚ ਪਾਕਿਸਤਾਨੀ ਮੂਲ ਦਾ ਖ਼ਿਜ਼ਰ ਖਾਨ ਵੀ ਸ਼ਾਮਿਲ ਹੈ। ਖ਼ਿਜ਼ਰ ਖਾਨ ਲਾਹੌਰ ਦਾ ਰਹਿਣ ਵਾਲਾ ਹੈ ਤੇ ਉਹ ਆਪਣੇ ਪਰਿਵਾਰ ਸਮੇਤ ਹਾਵਰਡ ਲਾਅ ਸਕੂਲ ‘ਚ ਪੜ੍ਹਨ ਲਈ ਅਮਰੀਕਾ ਆਇਆ ਸੀ। ਇਹ ਮਾਣਮੱਤਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ‘ਚ ਓਲੰਪੀਅਨ ਜਿਮਨਾਸਟ ਸਿਮੋਨ ਬਿਲਸ ਤੇ ਕਾਂਗਰਸ ਵੋਮੈਨ ਗੈਬਰੀਲ ਜੀਫੋਰਡਸ ਸ਼ਾਮਿਲ ਹਨ।

ਐਪਲ ਦੇ ਸਹਿ ਸੰਸਥਾਪਕ ਸਟੀਵ ਜੌਬਜ ਤੇ ਸਾਬਕਾ ਸੈਨੇਟਰ ਜੌਹਨ ਮਕੈਨ ਨੂੰ ਇਹ ਸਨਮਾਨ ਮਰਨ ਉਪਰੰਤ ਦਿੱਤਾ ਗਿਆ ਹੈ। ਵਾਈਟ ਹਾਊਸ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ‘ਇਨ੍ਹਾਂ 17 ਅਮਰੀਕੀਆਂ ਨੇ ਸੰਭਾਵਨਾਵਾਂ ਉਜਾਗਰ ਕੀਤੀਆਂ ਹਨ ਤੇ ਸਖ਼ਤ ਮਿਹਨਤ ਕਰਕੇ ਰਾਸ਼ਟਰ ਨਿਰਮਾਣ ‘ਚ ਵਡਮੁੱਲਾ ਯੋਗਦਾਨ ਪਾਇਆ ਹੈ।

Leave a Reply

Your email address will not be published. Required fields are marked *