ਆਸਾਮ- ਭਿਆਨਕ ਹੜ੍ਹ ਕਰਨ ਜਿੱਥੇ ਆਸਾਮ ‘ਚ ਹਾਲਾਤ ਮਾੜੇ ਹਨ, ਉੱਥੇ ਹੀ ਸੋਸ਼ਲ ਮੀਡੀਆ ‘ਤੇ ਦਿਲ ਨੂੰ ਛੂਹ ਲੈਣ ਵਾਲਾ ਇਕ ਵੀਡੀਓ ਸਾਹਮਣੇ ਆਇਆ ਹੈ। ਦਰਅਸਲ ਇਸ ਵੀਡੀਓ ‘ਚ ਇਕ ਪਿਤਾ ਭਿਆਨਕ ਹੜ੍ਹ ਦਰਮਿਆਨ ਆਪਣੇ ਨਵਜਨਮੇ ਬੱਚੇ ਨੂੰ ਇਕ ਟੋਕਰੀ ‘ਚ ਲੈ ਕੇ ਲੱਕ ਤੱਕ ਪਾਣੀ ‘ਚ ਡੁੱਬ ਸੜਕ ਪਾਰ ਕਰਦਾ ਨਜ਼ਰ ਆ ਰਿਹਾ ਹੈ।
ਵੀਡੀਓ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕ ਇਸ ਸ਼ਖਸ ਦੀ ਤੁਲਨਾ ਸ਼੍ਰੀਕ੍ਰਿਸ਼ਨ ਅਤੇ ਵਾਸੂਦੇਵ ਨਾਲ ਕਰ ਰਹੇ ਹਨ। ਉੱਥੇ ਹੀ ਕਈ ਲੋਕਾਂ ਨੇ ਇਸ ਨੂੰ ਫਾਦਰਜ਼ ਡੇਅ ਵੀ ਕਿਹਾ ਹੈ।