ਗਣਤੰਤਰ ਦਿਵਸ ‘ਤੇ ਹੋਈ ਹਿੰਸਾ ਮਾਮਲੇ ‘ਚ ਦਿੱਲੀ ਪੁਲਸ ਨੇ ਦੀਪ ਸਿੱਧੂ ਅਤੇ ਹੋਰਾਂ ਵਿਰੁੱਧ ਪੂਰਕ ਦੋਸ਼ ਪੱਤਰ ਕੀਤਾ ਦਾਇਰ

deep sidhu/ nawanpunjab.com

ਨਵੀਂ ਦਿੱਲੀ, 17 ਜੂਨ (ਦਲਜੀਤ ਸਿੰਘ)- ਗਣਤੰਤਰ ਦਿਵਸ ‘ਤੇ ਹੋਈ ਹਿੰਸਾ ਦੇ ਮਾਮਲੇ ‘ਚ ਦਿੱਲੀ ਪੁਲਸ ਨੇ ਅਭਿਨੇਤਾ-ਵਰਕਰ ਦੀਪ ਸਿੱਧੂ ਅਤੇ ਹੋਰਾਂ ਵਿਰੁੱਧ ਵੀਰਵਾਰ ਨੂੰ ਪੂਰਕ ਦੋਸ਼ ਪੱਤਰ ਦਾਇਰ ਕੀਤਾ। ਮੁੱਖ ਮੈਟਰੋਪੋਲਿਟਨ ਮੈਜਿਸਟਰੇਟ ਗਜੇਂਦਰ ਸਿੰਘ ਨਾਗਰ ਨਵੇਂ ਦੋਸ਼ ਪੱਤਰ ‘ਤੇ ਨੋਟਿਸ ਲੈਣ ਦੇ ਬਿੰਦੂ ਬਾਰੇ 19 ਜੂਨ ਨੂੰ ਦੁਪਹਿਰ 2 ਵਜੇ ਆਦੇਸ਼ ਪਾਸ ਕਰਨਗੇ। ਅਦਾਲਤ ਨੇ ਕਿਹਾ,”ਮਾਮਲੇ ਦੇ ਜਾਂਚ ਅਧਿਕਾਰੀ ਨੇ ਉਨ੍ਹਾਂ ਚਸ਼ਮਦੀਦਾਂ ਦੇ ਨਾਮ ਦਾ ਜ਼ਿਕਰ ਕੀਤਾ ਹੈ, ਜੋ ਹਿੰਸਾ ‘ਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਜਾਂ ਜਿਨ੍ਹਾਂ ਤੋਂ ਹਥਿਆਰ ਖੋਹੇ ਗਏ।”

ਦੱਸਣਯੋਗ ਹੈ ਕਿ ਇਸ ਸਾਲ 26 ਜਨਵਰੀ ਨੂੰ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨਕਾਰੀ ਕਿਸਾਨਾਂਦੀ ਟਰੈਕਟਰ ਪਰੇਡ ‘ਚ ਕਿਸਾਨਾਂ ਅਤੇ ਪੁਲਸ ਵਿਚਾਲੇ ਝੜਪ ਹੋ ਗਈ ਸੀ। ਕਿਸਾਨ ਲਾਲ ਕਿਲ੍ਹੇ ‘ਚ ਦਾਖ਼ਲ ਹੋ ਗਏ ਸਨ ਅਤੇ ਉਨ੍ਹਾਂ ਨੇ ਕਈ ਪੁਲਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ ਸੀ। ਮਾਮਲੇ ਦੀ ਜਾਂਚ ਅਪਰਾਧ ਸ਼ਾਖਾ ਕਰ ਰਹੀ ਹੈ। ਉਸ ਨੇ 17 ਮਈ ਨੂੰ 3,224 ਪੰਨਿਆਂ ਦਾ ਦੋਸ਼ ਪੱਤਰ ਦਾਇਰ ਕੀਤਾ ਸੀ ਅਤੇ ਸਿੱਧੂ ਸਮੇਤ 16 ਦੋਸ਼ੀਆਂ ਵਿਰੁੱਧ ਮਾਮਲਾ ਚਲਾਉਣ ਦੀ ਅਪੀਲ ਕੀਤੀ ਸੀ। ਹਿੰਸਾ ਦ ਮੁੱਖ ਸਾਜਿਸ਼ਕਰਤਾ ਸਿੱਧੂ ਨੂੰ 9 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਉਸ ‘ਤੇ ਲਾਲ ਕਿਲ੍ਹੇ ‘ਚ ਹੰਗਾਮੇ ਨੂੰ ਭੜਕਾਉਣ ਦਾ ਵੀ ਦੋਸ਼ ਲਗਾਇਆ ਹੈ।

Leave a Reply

Your email address will not be published. Required fields are marked *