ਸੰਗਰੂਰ, 20 ਜੂਨ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੰਗਰੂਰ ਫੇਰੀ ਤੋਂ ਐਨ ਪਹਿਲਾਂ ਅੱਜ ਤੜਕਸਾਰ ਸੰਗਰੂਰ ਦੇ ਇਤਿਹਾਸਿਕ ਮੰਦਿਰ ਸ਼੍ਰੀ ਮਹਾਂਕਾਲੀ ਜੀ ਦੇ ਗੇਟ ਉੱਤੇ ਪੰਜਾਬ ਹੱਲ ਖ਼ਾਲਿਸਤਾਨ ਅਤੇ ਸਿੱਖ ਫਾਰ ਜਸਟਿਸ ਦੇ ਨਾਅਰੇ ਲਿਖੇ ਮਿਲੇ। ਕਾਲੇ ਅੱਖਰਾਂ ਨਾਲ ਵੱਡੇ ਆਕਾਰ ਵਿਚ ਲਿਖੇ ਇਨ੍ਹਾਂ ਨਾਅਰਿਆਂ ਬਾਰੇ ਸਿੱਖ ਫਾਰ ਜਸਟਿਸ ਦੇ ਜਰਨਲ ਕੌਂਸਲ ਗੁਰਪਤਵੰਤ ਪੰਨੂੰ ਵਲੋਂ ਇਕ ਵੀਡੀਓ ਪਾ ਕੇ ਜਾਣਕਾਰੀ ਦਿੱਤੀ ਗਈ ਹੈ ।
ਇਨ੍ਹਾਂ ਨਾਅਰਿਆਂ ਦਾ ਪਤਾ ਚੱਲਦਿਆਂ ਹੀ ਪੁਲਿਸ ਵਲੋਂ ਮੌਕੇ ਉੱਤੇ ਪਹੁੰਚ ਕੇ ਮੰਦਿਰ ਦੇ ਗੇਟ ਸਣੇ ਹੋਰਨਾਂ ਥਾਂਵਾਂ ਉੱਤੇ ਕਾਲਾ ਰੰਗ ਫੇਰ ਦਿੱਤਾ ਗਿਆ ਹੈ ਅਤੇ ਤੁਰੰਤ ਗੇਟ ਨੂੰ ਮੁੜ ਰੰਗ ਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ।