ਸੰਗਰੂਰ, 15 ਜੂਨ (ਦਮਨਜੀਤ ਸਿੰਘ)- ਬੇਰੁਜ਼ਗਾਰ ਪੀ. ਟੀ. ਆਈ. ਯੂਨੀਅਨ 646 ਦੀਆਂ ਮੰਗਾਂ ਦੇ ਸੰਬੰਧ ਵਿੱਚ ਸੰਗਰੂਰ ਵਿਖੇ ਪਾਣੀ ਦੀ ਟੈਂਕੀ ਉੱਤੇ ਚੜੀਆਂ 2 ਮਹਿਲਾ ਪੀ. ਟੀ.ਆਈ. ਅਧਿਆਪਕਾਵਾਂ ਅੱਜ ਵੀ ਲਗਾਤਾਰ ਟੈਂਕੀ ਉੱਤੇ ਡਟੀਆਂ ਹੋਈਆਂ ਹਨ ।
ਯੂਨੀਅਨ ਦੇ ਆਗੂ ਮਨਜੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਤੋਂ ਹੁਣ ਤੱਕ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ, ਜਿਸ ਦੇ ਚਲਦਿਆਂ ਹੁਣ ਪੀ. ਟੀ. ਆਈ. ਯੂਨੀਅਨ ਸੰਘਰਸ਼ ਤਿੱਖਾ ਕਰਨ ਦੇ ਰੋਹ ਵਿਚ ਹੈ ।