ਰਾਜ ਸਭਾ ਚੋਣਾਂ ਕਿਹੜੀ ਪਾਰਟੀ ਜਿੱਤੀ, ਚੋਣ ਨਤੀਜਿਆਂ ’ਤੇ ਪਾਓ ਝਾਤ

gandhi/nawanpunjab.com

ਨੈਸ਼ਨਲ ਡੈਸਕ, 11 ਜੂਨ (ਬਿਊਰੋ)-  4 ਸੂਬਿਆਂ ਦੀਆਂ ਰਾਜ ਸਭਾ ਸੀਟਾਂ ਲਈ ਸ਼ੁੱਕਰਵਾਰ ਨੂੰ ਵੋਟਿੰਗ ਹੋਈ। ਇਹ 4 ਸੂਬੇ ਹਨ- ਮਹਾਰਾਸ਼ਟਰ, ਰਾਜਸਥਾਨ, ਕਰਨਾਟਕ ਅਤੇ ਹਰਿਆਣਾ। ਭਾਜਪਾ ਦੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਅਤੇ ਪਿਊਸ਼ ਗੋਇਲ, ਕਾਂਗਰਸ ਦੇ ਰਣਦੀਪ ਸੁਰਜੇਵਾਲਾ ਅਤੇ ਜੈਰਾਮ ਰਮੇਸ਼ ਅਤੇ ਸ਼ਿਵਸੈਨਾ ਦੇ ਸੰਜੇ ਰਾਊਤ 4 ਸੂਬਿਆਂ ਤੋਂ ਰਾਜ ਸਭਾ ਲਈ ਚੁਣੇ ਹੋਏ 16 ਉਮੀਦਵਾਰਾਂ ’ਚ ਸ਼ਾਮਲ ਹਨ। ਮਹਾਰਾਸ਼ਟਰ ਅਤੇ ਹਰਿਆਣਾ ’ਚ ਚੋਣ ਨਿਯਮਾਂ ਦੇ ਉਲੰਘਣ ਅਤੇ ‘ਕਰਾਸ ਵੋਟਿੰਗ’ ਦੇ ਦੋਸ਼ਾਂ ਨੂੰ ਲੈ ਕੇ ਖਿੱਚੋਤਾਣ ਦੀ ਸਥਿਤੀ ਕਾਰਨ ਵੋਟਾਂ ਦੀ ਗਿਣਤੀ ਕਰੀਬ 8 ਘੰਟੇ ਦੀ ਦੇਰੀ ਨਾਲ ਹੋਈ। ਆਓ ਵਿਸਥਾਰ ਨਾਲ ਦੱਸਦੇ ਹਾਂ ਕਿੱਥੋ ਕੌਣ ਜਿੱਤਿਆ ਤੇ ਹਾਰਿਆ।

ਮਹਾਰਾਸ਼ਟਰ-
ਸੀਟਾਂ ਦੀ ਗਿਣਤੀ- 6
ਉਮੀਦਵਾਰ-7 (ਭਾਜਪਾ ਦੇ 3, ਸ਼ਿਵਸੈਨਾ ਦੇ 2, ਕਾਂਗਰਸ ਦਾ 1 ਅਤੇ ਰਾਕਾਂਪਾ ਦਾ 1)
ਨਤੀਜੇ-
ਭਾਜਪਾ-3
ਸ਼ਿਵਸੈਨਾ-1
ਕਾਂਗਰਸ-1
ਰਾਕਾਂਪਾ-1
ਜੇਤੂ ਉਮੀਦਵਾਰ-
ਪਿਊਸ਼ ਗੋਇਲ (ਭਾਜਪਾ), ਅਨਿਲ ਬੋਂਡੇ (ਭਾਜਪਾ), ਧਨੰਜੈ ਮਹਾਡਿਕ (ਭਾਜਪਾ), ਸੰਜੇ ਰਾਊਤ (ਸ਼ਿਵਸੈਨਾ), ਇਮਰਾਨ ਪ੍ਰਤਾਪਗੜ੍ਹੀ (ਕਾਂਗਰਸ), ਪ੍ਰਫੁੱਲ ਪਟੇਲ (ਰਾਕਾਂਪਾ)
ਹਾਰਨ ਵਾਲੇ ਉਮੀਦਵਾਰ- ਸੰਜੇ ਪਵਾਰ (ਸ਼ਿਵਸੈਨਾ)

ਰਾਜਸਥਾਨ:
ਸੀਟਾਂ ਦੀ ਗਿਣਤੀ: 4
ਉਮੀਦਵਾਰ: 5 (ਤਿੰਨ ਕਾਂਗਰਸ, ਇਕ ਭਾਜਪਾ ਅਤੇ ਇਕ ਉਮੀਦਵਾਰ ਭਾਜਪਾ ਅਤੇ ਆਰ.ਐਲ.ਪੀ ਦੇ ਸਮਰਥਨ ਨਾਲ)
ਨਤੀਜਾ –
ਕਾਂਗਰਸ: 3
ਭਾਜਪਾ: 1
ਜੇਤੂ ਉਮੀਦਵਾਰ-
ਰਣਦੀਪ ਸੁਰਜੇਵਾਲਾ (ਕਾਂਗਰਸ), ਮੁਕੁਲ ਵਾਸਨਿਕ (ਕਾਂਗਰਸ), ਪ੍ਰਮੋਦ ਤਿਵਾਰੀ (ਕਾਂਗਰਸ), ਘਨਸ਼ਿਆਮ ਤਿਵਾੜੀ (ਭਾਜਪਾ)
ਹਾਰੇ ਹੋਏ ਉਮੀਦਵਾਰ: ਸੁਭਾਸ਼ ਚੰਦਰ (ਭਾਜਪਾ ਅਤੇ ਆਰਐਲਪੀ ਦੇ ਸਮਰਥਨ ਨਾਲ ਆਜ਼ਾਦ)

ਕਰਨਾਟਕ:-
ਸੀਟਾਂ ਦੀ ਗਿਣਤੀ: 4
ਉਮੀਦਵਾਰ: 6 (ਭਾਜਪਾ ਤਿੰਨ, ਕਾਂਗਰਸ ਦੋ ਅਤੇ ਜੇਡੀ (ਐਸ) ਇਕ)
ਨਤੀਜਾ –
ਭਾਜਪਾ: 3
ਕਾਂਗਰਸ: 1
ਜੇਤੂ: ਨਿਰਮਲਾ ਸੀਤਾਰਮਨ (ਭਾਜਪਾ), ਜਗੇਸ਼ (ਭਾਜਪਾ), ਲਹਿਰ ਸਿੰਘ ਸਿਰੋਆ (ਭਾਜਪਾ), ਜੈਰਾਮ ਰਮੇਸ਼ (ਕਾਂਗਰਸ)
ਹਾਰਨ ਵਾਲੇ ਉਮੀਦਵਾਰ- ਡੀ. ਕੁਪੇਂਦਰ ਰੈਡੀ (ਜੇਡੀ-ਐਸ), ਮਨਸੂਰ ਅਲੀ ਖਾਨ (ਕਾਂਗਰਸ)

ਹਰਿਆਣਾ-
ਸੀਟਾਂ ਦੀ ਗਿਣਤੀ: 2
ਉਮੀਦਵਾਰ: 2 (ਇਕ ਭਾਜਪਾ ਲਈ, ਇਕ ਕਾਂਗਰਸ ਲਈ ਅਤੇ ਇਕ ਆਜ਼ਾਦ ਲਈ)
ਨਤੀਜੇ –
ਜੇਤੂ ਉਮੀਦਵਾਰ- ਕ੍ਰਿਸ਼ਨ ਲਾਲ ਪੰਵਾਰ (ਭਾਜਪਾ), ਕਾਰਤੀਕੇਯ ਸ਼ਰਮਾ (ਭਾਜਪਾ-ਜੇਜੇਪੀ ਵਲੋਂ ਸਹਿਯੋਗੀ ਆਜ਼ਾਦ)
ਹਾਰੇ ਹੋਏ ਉਮੀਦਵਾਰ: ਅਜੇ ਮਾਕਨ (ਕਾਂਗਰਸ)

Leave a Reply

Your email address will not be published. Required fields are marked *