ਮੁਸ਼ਕਲਾਂ ’ਚ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ, ਕੋਰਟ ਨੇ ਵਧਾਈ ED ਦੀ ਰਿਮਾਂਡ

jain/nawanpunjab.com

ਨਵੀਂ ਦਿੱਲੀ– ਮਨੀ ਲਾਂਡਰਿੰਗ ਮਾਮਲੇ ’ਚ ਘਿਰੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਹੀਂ ਦਿੱਸ ਰਹੀਆਂ। ਇਸ ਮਾਮਲੇ ’ਚ ਅੱਜ ਯਾਨੀ ਕਿ ਵੀਰਵਾਰ ਨੂੰ ਇਨਫੋਰਸਮੈਟ ਡਾਇਰੈਕਟੋਰੇਟ (ED) ਨੇ ਸਤੇਂਦਰ ਜੈਨ ਨੂੰ ਰਾਊਜ ਐਵੇਨਿਊ ਕੋਰਟ ’ਚ ਪੇਸ਼ ਕੀਤਾ।

ਕੋਰਟ ’ਚ ਸੁਣਵਾਈ ਦੌਰਾਨ ਈਡੀ ਨੇ ਜੈਨ ਦੀ ਹਿਰਾਸਤ ਦਾ ਸਮਾਂ ਵਧਾਉਣ ਦੀ ਮੰਗ ਕੀਤੀ, ਜਿਸ ਨੂੰ ਕੋਰਟ ਨੇ ਮਨਜ਼ੂਰ ਕਰ ਲਿਆ। ਕੋਰਟ ਨੇ 13 ਜੂਨ ਤੱਕ ਰਿਮਾਂਡ ਵਧਾ ਦਿੱਤੀ ਹੈ। ਯਾਨੀ ਕਿ ਜੈਨ 13 ਜੂਨ ਤੱਕ ਅਜੇ ਈਡੀ ਦੀ ਹਿਰਾਸਤ ’ਚ ਰਹਿਣਗੇ।

Leave a Reply

Your email address will not be published. Required fields are marked *