ਐੱਸ.ਏ.ਐੱਸ.ਨਗਰ, 2 ਜੂਨ- ਵਿਜੀਲੈਂਸ ਬਿਊਰੋ ਮੁਹਾਲੀ ਵਲੋਂ ਜ਼ਿਲ੍ਹਾ ਜੰਗਲਾਤ ਅਫ਼ਸਰ (ਡੀ.ਐੱਫ.ਓ.) ਗੁਰਅਮਨ ਸਿੰਘ ਨੂੰ ਇਕ ਠੇਕੇਦਾਰ ਲੱਕੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਦਵਿੰਦਰ ਸੰਧੂ ਮਾਮਲੇ ‘ਚ ਸ਼ਿਕਾਇਤਕਰਤਾ ਸੀ। ਇੱਥੇ ਵਰਣਨਯੋਗ ਹੈ ਕਿ ਡਬਲਿਊ ਡਬਲਿਊ ਆਈ.ਸੀ.ਐੱਸ. ਗਰੁੱਪ ਦੇ ਸੀਨੀਅਰ ਡਾਇਰੈਕਟਰ ਅਤੇ ਲੈਫਟੀਨੈਂਟ ਕਰਨਲ ਬੀ.ਐੱਸ. ਸੰਧੂ ਦੇ ਪੁੱਤਰ ਦਵਿੰਦਰ ਸੰਧੂ ਨੇ ਡੀ.ਐੱਫ.ਓ. ਗੁਰਅਮਨ ਸਿੰਘ ‘ਤੇ ਸਟਿੰਗ ਅਪ੍ਰੇਸ਼ਨ ਕਰਦੇ ਹੋਏ ਉਸ ਨੂੰ ਨੂੰ ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ ਅਤੇ ਇਹ ਅਦਾਇਗੀ ਕਰਦੇ ਸਮੇਂ ਇਕ ਵੀਡੀਓ ਵੀ ਰਿਕਾਰਡ ਕੀਤੀ ਸੀ। ਡੀ.ਐੱਫ.ਓ. ਦੇ ਨਾਲ ਕੰਜ਼ਰਵੇਟਰ ਵਿਸ਼ਾਲ ਚੌਹਾਨ ਦਾ ਨਾਂਅ ਵੀ ਸਾਹਮਣੇ ਆਇਆ ਹੈ। ਸੰਧੂ ਪਿੰਡ ਮਸੌਲ ਜ਼ਿਲ੍ਹਾ ਮੁਹਾਲੀ ਵਿਖੇ ਇਕ ਫਾਰਮ ਹਾਊਸ ਦਾ ਮਾਲਕ ਹੈ। ਇਸ ਸੰਬੰਧੀ ਉਨ੍ਹਾਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਘਪਲੇ ਦਾ ਪਰਦਾਫਾਸ਼ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ‘ਚ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ।
Related Posts
ਵੱਡੀ ਖ਼ਬਰ : ਭਾਰਤ-ਪਾਕਿ ਸਰਹੱਦ ‘ਤੇ ਹਥਿਆਰਾਂ ਦਾ ਜ਼ਖੀਰਾ ਬਰਾਮਦ
ਫਿਰੋਜ਼ਪੁਰ- ਫਿਰੋਜ਼ਪੁਰ ਜ਼ਿਲ੍ਹੇ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀ.ਐੱਸ.ਐੱਫ. ਨੇ ਭਾਰੀ ਗਿਣਤੀ ‘ਚ ਹਥਿਆਰ ਬਰਾਮਦ ਕੀਤੇ ਹਨ, ਜਿਸ ‘ਤੇ ਬੀ.ਐੱਸ.ਐੱਫ. ਵੱਲੋਂ…
ਲਖੀਮਪੁਰ ਖੀਰੀ ਹਿੰਸਾ : ਐਸ.ਆਈ.ਟੀ. ਨੇ ਸੰਪਰਕ ਨੰਬਰ ਕੀਤੇ ਜਾਰੀ,ਗਵਾਹਾਂ ਨੂੰ ਬਿਆਨ ਦਰਜ ਕਰਵਾਉਣ ਦੀ ਅਪੀਲ
ਲਖਨਊ, 27 ਅਕਤੂਬਰ (ਦਲਜੀਤ ਸਿੰਘ)- ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਐਸ.ਆਈ.ਟੀ. ਨੇ ਆਪਣੇ ਮੈਂਬਰਾਂ ਦੇ ਸੰਪਰਕ ਨੰਬਰ ਜਾਰੀ ਕੀਤੇ ਹਨ |…
ਕੈਪਟਨ ਦੀ ਮੰਸ਼ਾ ਪੰਜਾਬ ਵਿਚ ਗਵਰਨਰ ਰੂਲ ਲਾਗੂ ਕਰਵਾਉਣ ਦੀ ਹੈ : ਪਰਗਟ ਸਿੰਘ
ਚੰਡੀਗੜ੍ਹ, 14 ਅਕਤੂਬਰ – ਪੰਜਾਬ ‘ਚ ਬੀ.ਐੱਸ. ਐੱਫ. ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਪੰਜਾਬ ਸਰਕਾਰ ਦੀ ਪ੍ਰੈੱਸ ਵਾਰਤਾ…