ਐੱਸ.ਏ.ਐੱਸ.ਨਗਰ, 2 ਜੂਨ- ਵਿਜੀਲੈਂਸ ਬਿਊਰੋ ਮੁਹਾਲੀ ਵਲੋਂ ਜ਼ਿਲ੍ਹਾ ਜੰਗਲਾਤ ਅਫ਼ਸਰ (ਡੀ.ਐੱਫ.ਓ.) ਗੁਰਅਮਨ ਸਿੰਘ ਨੂੰ ਇਕ ਠੇਕੇਦਾਰ ਲੱਕੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਦਵਿੰਦਰ ਸੰਧੂ ਮਾਮਲੇ ‘ਚ ਸ਼ਿਕਾਇਤਕਰਤਾ ਸੀ। ਇੱਥੇ ਵਰਣਨਯੋਗ ਹੈ ਕਿ ਡਬਲਿਊ ਡਬਲਿਊ ਆਈ.ਸੀ.ਐੱਸ. ਗਰੁੱਪ ਦੇ ਸੀਨੀਅਰ ਡਾਇਰੈਕਟਰ ਅਤੇ ਲੈਫਟੀਨੈਂਟ ਕਰਨਲ ਬੀ.ਐੱਸ. ਸੰਧੂ ਦੇ ਪੁੱਤਰ ਦਵਿੰਦਰ ਸੰਧੂ ਨੇ ਡੀ.ਐੱਫ.ਓ. ਗੁਰਅਮਨ ਸਿੰਘ ‘ਤੇ ਸਟਿੰਗ ਅਪ੍ਰੇਸ਼ਨ ਕਰਦੇ ਹੋਏ ਉਸ ਨੂੰ ਨੂੰ ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ ਅਤੇ ਇਹ ਅਦਾਇਗੀ ਕਰਦੇ ਸਮੇਂ ਇਕ ਵੀਡੀਓ ਵੀ ਰਿਕਾਰਡ ਕੀਤੀ ਸੀ। ਡੀ.ਐੱਫ.ਓ. ਦੇ ਨਾਲ ਕੰਜ਼ਰਵੇਟਰ ਵਿਸ਼ਾਲ ਚੌਹਾਨ ਦਾ ਨਾਂਅ ਵੀ ਸਾਹਮਣੇ ਆਇਆ ਹੈ। ਸੰਧੂ ਪਿੰਡ ਮਸੌਲ ਜ਼ਿਲ੍ਹਾ ਮੁਹਾਲੀ ਵਿਖੇ ਇਕ ਫਾਰਮ ਹਾਊਸ ਦਾ ਮਾਲਕ ਹੈ। ਇਸ ਸੰਬੰਧੀ ਉਨ੍ਹਾਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਘਪਲੇ ਦਾ ਪਰਦਾਫਾਸ਼ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ‘ਚ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ।
Related Posts
ਪੰਜਾਬੀ ਭਾਸ਼ਾ ਨਾਲ ਧੱਕਾ ਕਿਵੇਂ – ਕੀ ਕਰਨਾ ਲੋੜੀਏ ?
ਪਿਛਲੇ ਕੁਝ ਸਮੇ ਤੋਂ ਜਦ ਤੋਂ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਪੰਜਾਬੀ ਅਤੇ ਹੋਰ ਖੇਤਰੀ ਭਾਸ਼ਾਵਾਂ ਨੂੰ ਦਸਵੀਂ ਅਤੇ ਬਾਰਵੀਂ…
ਭਗਵੰਤ ਮਾਨ ਦੇ ਸਿਆਸੀ ਰਗੜੇ, ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ’ਤੇ ਦਿੱਤਾ ਵੱਡਾ ਬਿਆਨ
ਅੰਮ੍ਰਿਤਸਰ 10 ਫਰਵਰੀ (ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਲਈ ਕੀਤੇ ਜਾ ਰਹੇ ਪ੍ਰਚਾਰ ਨੂੰ ਵਿਚਾਲੇ ਛੱਡ ਕੇ ਬੀਤੇ ਦਿਨੀਂ ਪਾਰਲੀਮੈਂਟ ਸੈਸ਼ਨ ਕਿਸਾਨਾਂ…
ਤਿਹਾੜ ਜੇਲ੍ਹ ‘ਚ ਕੈਦੀਆਂ ‘ਚ ਝਗੜੇ ਦੌਰਾਨ ਹੋਈ ਬਲੇਡਬਾਜ਼ੀ, 3 ਕੈਦੀ ਜ਼ਖਮੀ, 4 ਗ੍ਰਿਫਤਾਰ
ਦਿੱਲੀ, 25 ਅਕਤੂਬਰ (ਦਲਜੀਤ ਸਿੰਘ)- ਤਿਹਾੜ ਜੇਲ ‘ਚ ਇਕ ਵਾਰ ਫਿਰ ਕੈਦੀਆਂ ਵਿਚਾਲੇ ਲੜਾਈ ਹੋ ਗਈ ਹੈ। ਇਸ ਵਾਰ, ਕੈਦੀਆਂ ਵਿਚਕਾਰ…