ਵਿਜੀਲੈਂਸ ਬਿਊਰੋ ਵਲੋਂ ਡੀ.ਐੱਫ.ਓ. ਮੁਹਾਲੀ ਗੁਰਅਮਨ ਸਿੰਘ ਗ੍ਰਿਫ਼ਤਾਰ

arest/nawanpunjab.com

ਐੱਸ.ਏ.ਐੱਸ.ਨਗਰ, 2 ਜੂਨ- ਵਿਜੀਲੈਂਸ ਬਿਊਰੋ ਮੁਹਾਲੀ ਵਲੋਂ ਜ਼ਿਲ੍ਹਾ ਜੰਗਲਾਤ ਅਫ਼ਸਰ (ਡੀ.ਐੱਫ.ਓ.) ਗੁਰਅਮਨ ਸਿੰਘ ਨੂੰ ਇਕ ਠੇਕੇਦਾਰ ਲੱਕੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਦਵਿੰਦਰ ਸੰਧੂ ਮਾਮਲੇ ‘ਚ ਸ਼ਿਕਾਇਤਕਰਤਾ ਸੀ। ਇੱਥੇ ਵਰਣਨਯੋਗ ਹੈ ਕਿ ਡਬਲਿਊ ਡਬਲਿਊ ਆਈ.ਸੀ.ਐੱਸ. ਗਰੁੱਪ ਦੇ ਸੀਨੀਅਰ ਡਾਇਰੈਕਟਰ ਅਤੇ ਲੈਫਟੀਨੈਂਟ ਕਰਨਲ ਬੀ.ਐੱਸ. ਸੰਧੂ ਦੇ ਪੁੱਤਰ ਦਵਿੰਦਰ ਸੰਧੂ ਨੇ ਡੀ.ਐੱਫ.ਓ. ਗੁਰਅਮਨ ਸਿੰਘ ‘ਤੇ ਸਟਿੰਗ ਅਪ੍ਰੇਸ਼ਨ ਕਰਦੇ ਹੋਏ ਉਸ ਨੂੰ ਨੂੰ ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ ਅਤੇ ਇਹ ਅਦਾਇਗੀ ਕਰਦੇ ਸਮੇਂ ਇਕ ਵੀਡੀਓ ਵੀ ਰਿਕਾਰਡ ਕੀਤੀ ਸੀ।

ਡੀ.ਐੱਫ.ਓ. ਦੇ ਨਾਲ ਕੰਜ਼ਰਵੇਟਰ ਵਿਸ਼ਾਲ ਚੌਹਾਨ ਦਾ ਨਾਂਅ ਵੀ ਸਾਹਮਣੇ ਆਇਆ ਹੈ। ਸੰਧੂ ਪਿੰਡ ਮਸੌਲ ਜ਼ਿਲ੍ਹਾ ਮੁਹਾਲੀ ਵਿਖੇ ਇਕ ਫਾਰਮ ਹਾਊਸ ਦਾ ਮਾਲਕ ਹੈ। ਇਸ ਸੰਬੰਧੀ ਉਨ੍ਹਾਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਘਪਲੇ ਦਾ ਪਰਦਾਫਾਸ਼ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ‘ਚ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ।

Leave a Reply

Your email address will not be published. Required fields are marked *