ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਪੁਲਿਸ ਦੀ ਸੁਰੱਖਿਆ ਛੱਡਣ ਦਾ ਕੀਤਾ ਐਲਾਨ

jatherdar/nawanpunjab.com

ਤਲਵੰਡੀ ਸਾਬੋ ,28 ਮਈ- ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਉਨ੍ਹਾਂ ਨੂੰ ਮਿਲੀ ਹੋਈ ਪੰਜਾਬ ਪੁਲਿਸ ਦੀ ਸਮੁੱਚੀ ਸੁਰੱਖਿਆ ਅੱਜ ਵਾਪਿਸ ਕਰਨ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਸਿੰਘ ਸਾਹਿਬ ਨੂੰ ਪੰਜਾਬ ਪੁਲਿਸ ਵਲੋਂ 6 ਸੁਰੱਖਿਆ ਕਰਮੀ ਅਤੇ ਇੱਕ ਗੱਡੀ ਮੁਹਈਆ ਕਰਵਾਈ ਗਈ ਸੀ।

ਪਤਾ ਇਹ ਵੀ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਅੱਜ ਇਨ੍ਹਾਂ ਵਿਚੋਂ 3 ਸੁਰੱਖਿਆ ਮੁਲਾਜ਼ਮ ਵਾਪਿਸ ਬੁਲਾ ਲਏ ਸਨ ਹਾਲਾਂਕਿ ਇਸਦੀ ਅਧਿਕਾਰਿਤ ਪੁਸ਼ਟੀ ਕਿਸੇ ਅਧਿਕਾਰੀ ਨੇ ਨਹੀਂ ਕੀਤੀ। ਸਿੰਘ ਸਾਹਿਬ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਉਨ੍ਹਾਂ ਦੀ ਸੁਰੱਖਿਆ ਲਈ ਸਿੱਖ ਨੌਜਵਾਨ ਹੀ ਕਾਫੀ ਹਨ।

Leave a Reply

Your email address will not be published. Required fields are marked *