ਫਰੀਦਾਬਾਦ, 27 ਮਈ – ਇਨੈਲੋ ਸੁਪ੍ਰੀਮੋ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿਚ ਅਦਾਲਤ ਅੱਜ ਯਾਨੀ ਸ਼ੁੱਕਰਵਾਰ 4 ਸਾਲ ਦੀ ਸਜ਼ਾ ਸੁਣਵਾਈ ਹੈ। ਇਸ ਦੇ ਨਾਲ ਉਨ੍ਹਾਂ ਨਾਲ 50 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਦੱਸਣਯੋਗ ਹੈ ਕਿ ਦਿੱਲੀ ਦੀ ਰਾਊਜ ਐਵੇਨਿਊ ਕੋਰਟ ਵਿਚ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ’ਤੇ ਵਕੀਲਾਂ ਦੀ ਬਹਿਸ ਤੋਂ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।
ਜ਼ਿਕਰਯੋਗ ਹੈ ਕਿ ਓਮ ਪ੍ਰਕਾਸ਼ ਚੌਟਾਲਾ ਨੂੰ ਅਦਾਲਤ ਨੇ 21 ਮਈ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸੀ. ਬੀ. ਆਈ. ਨੇ ਆਮਦਨ ਤੋਂ ਵਧ ਜਾਇਦਾਦ ਦੇ ਇਸ ਮਾਮਲੇ ਵਿਚ ਚੌਟਾਲਾ ਖਿਲਾਫ 106 ਗਵਾਹ ਪੇਸ਼ ਕੀਤੇ ਸਨ। ਸਾਬਕਾ ਸੀ. ਐੱਮ. ਖਿਲਾਫ ਸੀ. ਬੀ. ਆਈ. ਨੇ 2005 ਵਿਚ ਇਹ ਮਾਮਲਾ ਦਰਜ ਕੀਤਾ ਸੀ। 2010 ਵਿਚ ਕੋਰਟ ਵਿਚ ਚਾਰਜਸ਼ੀਟ ਦਾਖਲ ਕੀਤੀ।