ਫ਼ਤਹਿਗੜ੍ਹ ਸਾਹਿਬ, 10 ਜੁਲਾਈ (ਦਲਜੀਤ ਸਿੰਘ)- ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ‘ਚ ਸ਼ਾਮਿਲ ਜਥੇਬੰਦੀਆਂ ਵਲੋਂ ਪੰਜਾਬ ‘ਚ ਮੰਡੀ ਗੋਬਿੰਦਗੜ ਨੇੜੇ ਸਰਹਿੰਦ ਨਹਿਰ ਦੇ ਕੋਲ, ਕਥੂਨੰਗਲ ਟੋਲ ਪਲਾਜਾ ਅੰਮ੍ਰਿਤਸਰ ਅਤੇ ਬਠਿੰਡਾ ਦੇ ਨੇੜੇ ਰਾਮਪੁਰਾ ਫੁਲ ਵਿਖੇ ਸਵੇਰੇ 10 ਵਜੇ ਤੋਂ 4 ਵਜੇ ਤੱਕ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ/ਪੰਚਾਇਤੀਕਰਨ ਕੈਪਟਨ ਸਰਕਾਰ ਰੱਦ ਕਰੇ ਅਤੇ ਜੇਕਰ ਠੇਕਾ ਮੁਲਾਜਮਾਂ ਨੂੰ ਜਲਦੀ ਪੱਕਾ ਨਾ ਕੀਤਾ ਤਾਂ ਭਵਿੱਖ ‘ਚ ਤਿੱਖਾ ਸੰਘਰਸ਼ ਕੀਤਾ ਜਾਵੇਗਾ ਙ
Related Posts
ਦਿਨ ਦਿਹਾੜੇ ਬੈਂਕ ’ਚੋਂ 18 ਲੱਖ ਰੁਪਏ ਦੀ ਲੁੱਟ
ਕੱਥੂਨੰਗਲ, 19 ਦਸੰਬਰ- ਅੱਜ ਕੱਥੂਨੰਗਲ ਥਾਣੇ ਦੇ ਬਿਲਕੁਲ ਨੇੜੇ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ ਲੁੱਟ ਹੋਣ ਦੀ ਖ਼ਬਰ ਸਾਹਮਣੇ ਆਈ…
ਮੁਹਾਲੀ ਬਲਾਸਟ ਮਾਮਲੇ ’ਚ ਜਗਦੀਪ ਕੰਗ ਗ੍ਰਿਫ਼ਤਾਰ, 9 ਦਿਨ ਦੇ ਰਿਮਾਂਡ ’ਤੇ
ਐਸ ਏ ਐਸ ਨਗਰ, 13 ਮਈ- ਮੁਹਾਲੀ ਵਿਚਲੀ ਇੰਟੈਲੀਜੈਂਸ ਦੀ ਬਿਲਡਿੰਗ ਵਿਚ ਧਮਾਕਾ ਕਰਨ ਦੇ ਮਾਮਲੇ ‘ਚ ਐੱਸ.ਐੱਸ.ਓ.ਸੀ. ਦੀ ਟੀਮ…
ਸਿੱਧੂ ਮੂਸੇ ਵਾਲਾ ਨੂੰ ਜਨਮਦਿਨ ’ਤੇ ਯਾਦ ਕਰ ਭਾਵੁਕ ਹੋਏ ਇਹ ਸਿਤਾਰੇ, ਇੰਝ ਬਿਆਨ ਕੀਤੇ ਦਿਲ ਦੇ ਜਜ਼ਬਾਤ
ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਹੁਣ ਸਾਡੇ ਵਿਚਾਲੇ ਨਹੀਂ ਹੈ। 29 ਮਈ ਨੂੰ ਸਿੱਧੂ ਦਾ ਗੋਲੀਆਂ ਮਾਰ ਕੇ ਕਤਲ ਕਰ…