ਫ਼ਾਜ਼ਿਲਕਾ, 8 ਮਈ – ਆਰਮੀ ਭਰਤੀ ਨੂੰ ਸ਼ੁਰੂ ਕਰਵਾਉਣ ਨੂੰ ਲੈ ਕੇ ਫ਼ਾਜ਼ਿਲਕਾ ਤੋਂ ਲੱਗਦੇ ਹਾਈਵੇ ‘ਤੇ ਨੌਜਵਾਨਾਂ ਵਲੋਂ ਧਰਨਾ ਦਿੱਤਾ ਗਿਆ। ਧਰਨੇ ਕਾਰਨ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਅਤੇ ਵਾਹਨਾਂ ਦੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਨੌਜਵਾਨਾਂ ਦਾ ਕਹਿਣਾ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਆਰਮੀ ਦੀ ਭਰਤੀ ਸ਼ੁਰੂ ਨਹੀਂ ਕੀਤੀ ਜਾ ਰਹੀ। ਨੌਜਵਾਨਾਂ ਵਲੋਂ ਭਰਤੀ ਲਈ ਤਿਆਰੀ ਪੂਰੀ ਕੀਤੀ ਹੋਈ ਹੈ ਅਤੇ ਫਿਜ਼ਿਕਲ ਵੀ ਨੌਜਵਾਨਾਂ ਵਲੋਂ ਪਾਸ ਕੀਤਾ ਹੋਇਆ ਹੈ। ਨੌਜਵਾਨਾਂ ਦੀਆਂ ਉਮਰ ਲੱਗਦੀ ਜਾ ਰਹੀ ਹੈ ਪਰ ਸਰਕਾਰ ਵਲੋਂ ਕੋਰੋਨਾ ਦਾ ਕਹਿ ਕਿ ਭਰਤੀ ਬੰਦ ਕੀਤੀ ਹੋਈ ਹੈ। ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਨੌਜਵਾਨਾਂ ਨੇ ਜਾਮ ਨੂੰ ਖੋਲ੍ਹ ਦਿੱਤਾ।
Related Posts
ਪੰਜਾਬ ‘ਚ ਗੰਨ ਕਲਚਰ ਨਾਲ ਜੁੜੀ ਵੱਡੀ ਖ਼ਬਰ : CM ਮਾਨ ਨੇ ਜਾਰੀ ਕਰ ਦਿੱਤੇ ਤਾਜ਼ਾ ਹੁਕਮ
ਚੰਡੀਗੜ੍ਹ : ਪੰਜਾਬ ‘ਚ ਗੰਨ ਕਲਚਰ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ…
ਰੇਲਵੇ ਸਟੇਸ਼ਨ ਤੋਂ ਤਿੰਨ ਮਹੀਨੇ ਦਾ ਬੱਚਾ ਚੋਰੀ
ਲੁਧਿਆਣਾ, 9 ਨਵੰਬਰ – ਸਥਾਨਕ ਰੇਲਵੇ ਸਟੇਸ਼ਨ ਤੋਂ ਅੱਜ ਤੜਕੇ ਤਿੰਨ ਮਹੀਨੇ ਦਾ ਬੱਚਾ ਚੋਰੀ ਜਾਣ ਦਾ ਮਾਮਲਾ ਸਾਹਮਣੇ ਆਇਆ…
ਨਕਲੀ ਰਾਸ਼ਨ ਕਾਰਡ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਮਾਨ ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ
ਚੰਡੀਗੜ੍ਹ, 6 ਸਤੰਬਰ-ਪੰਜਾਬ ‘ਚ ਗਰੀਬ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰ ਵਲੋਂ ਡਿਪੂਆਂ ‘ਤੇ ਸਸਤਾ ਰਾਸ਼ਨ ਮੁਹੱਈਆ ਕਰਵਾਉਣ ਲਈ ਰਾਸ਼ਨ…