ਡਮਟਾਲ, 1 ਮਈ – ਥਾਣਾ ਸ਼ਾਹਪੁਰ ਅਧੀਨ ਪੈਂਦੇ ਬਾਗਦੂ ‘ਚ ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਇਸ ਹਾਦਸੇ ਸੰਬੰਧੀ ਮਨੋਜ ਕੁਮਾਰ ਪੁੱਤਰ ਧਰਮਪਾਲ ਵਾਸੀ ਸ਼ਾਹਪੁਰ ਦੇ ਬਿਆਨਾਂ ‘ਤੇ ਕੇਸ ਦਰਜ ਕਰ ਲਿਆ ਹੈ। ਮਨੋਜ ਕੁਮਾਰ ਨੇ ਬਿਆਨ ਦਿੰਦੇ ਹੋਏ ਦੱਸਿਆ ਕਿ ਸਵੇਰੇ ਸ਼ਿਵਮ (28) ਪੁੱਤਰ ਸੁਰੇਸ਼ ਕੁਮਾਰ ਅਤੇ ਕਸ਼ਮੀਰ ਸਿੰਘ (30) ਪੁੱਤਰ ਸੁਭਾਸ਼ ਚੰਦਰ ਦੋਵੇਂ ਵਾਸੀ ਬਾਗਦੂ, ਸ਼ਾਹਪੁਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆ ਰਹੇ ਸਨ ਕਿ ਕਾਰ ਦੀ ਟੱਕਰ ਹੋ ਗਈ। ਜ਼ਖ਼ਮੀ ਹੋਣ ਤੋਂ ਬਾਅਦ ਉਸ ਨੂੰ ਇਲਾਜ ਲਈ ਟਾਂਡਾ ਲਿਜਾਇਆ ਗਿਆ, ਜਿੱਥੇ ਸ਼ਿਵਮ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐੱਸ.ਐੱਚ.ਓ. ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਜਾਂਚ ਅਧਿਕਾਰੀ ਨੂੰ ਅਗਲੇਰੀ ਕਾਰਵਾਈ ਲਈ ਟਾਂਡਾ ਭੇਜ ਦਿੱਤਾ ਗਿਆ ਹੈ।
Related Posts
ਸੁਖਬੀਰ ਬਾਦਲ ਦਾ ਰਾਜਪੁਰਾ ਦੌਰਾ ਰੱਦ
ਰਾਜਪੁਰਾ, 8 ਅਕਤੂਬਰ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵਰਕਰ ਮੀਟਿੰਗਾਂ ਨੂੰ ਸੰਬੋਧਨ…
AUS VS PAK : ਪੈਟ ਕਮਿੰਸ ਦੀ ਬਦੌਲਤ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਦੋ ਵਿਕਟਾਂ ਨਾਲ ਹਰਾਇਆ
ਮੈਲਬੋਰਨ- ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਸਟ੍ਰੇਲੀਆ ਨੇ ਸੋਮਵਾਰ ਨੂੰ ਜੋਸ਼ ਇੰਗਲਿਸ (49), ਸਟੀਵ ਸਮਿਥ (44) ਅਤੇ ਕਪਤਾਨ ਪੈਟ…
ਨਸ਼ੀਲੇ ਪਦਾਰਥਾਂ ਦੇ ਕੇਸ ਦੀ ਸੁਣਵਾਈ ਮੁੜ ਟਲੀ, ਅੱਜ ਵੀ ਬੰਦ ਲਿਫਾਫਾ ਨਹੀਂ ਖੁੱਲ੍ਹਿਆ
ਚੰਡੀਗੜ੍ਹ, 1 ਸਤੰਬਰ (ਦਲਜੀਤ ਸਿੰਘ)- ਨਸ਼ਾ ਤਸਕਰੀ ਕੇਸ ਵਿੱਚ ਸੀਲਬੰਦ ਰਿਪੋਰਟ ਖੁੱਲ੍ਹਣ ਨੂੰ ਲੈ ਕੇ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ…