ਸਿਹਤ, ਰੇਲਵੇ, ਕਾਨੂੰਨ, ਸਿੱਖਿਆ… ਜਾਣੋ ਕਿਹੜੇ ਮੰਤਰੀ ਕੋਲ ਕਿਹੜਾ ਮੰਤਰਾਲਾ? ਸਾਰੇ ਮੰਤਰੀਆਂ ਦੀ ਸੂਚੀ

cabinet/nawanpunjab.com

ਨਵੀਂ ਦਿੱਲੀ, 8 ਜੁਲਾਈ (ਦਲਜੀਤ ਸਿੰਘ)- ਕੇਂਦਰੀ ਮੰਤਰੀ ਮੰਡਲ ‘ਚ ਫੇਰਬਦਲ ਤੇ ਵਿਸਥਾਰ ਬੁੱਧਵਾਰ ਨੂੰ ਪੂਰਾ ਹੋ ਗਿਆ। ਹਰਸ਼ਵਰਧਨ, ਰਵੀ ਸ਼ੰਕਰ, ਜਾਵਡੇਕਰ ਸਮੇਤ ਕੁੱਲ 12 ਦਿੱਗਜ ਮੰਤਰੀਆਂ ਨੂੰ ਛੁੱਟੀ ਦੇ ਦਿੱਤੀ ਗਈ, ਜਦਕਿ ਮੱਧ ਪ੍ਰਦੇਸ਼ ‘ਚ ਭਾਜਪਾ ਦੀ ਸਰਕਾਰ ਬਣਾਉਣ ‘ਚ ਮਦਦ ਕਰਨ ਵਾਲੇ ਜੋਤੀਰਾਦਿੱਤਿਆ ਸਿੰਧੀਆ, ਸ਼ਿਵ ਸੈਨਾ ਤੇ ਕਾਂਗਰਸ ਤੋਂ ਹੁੰਦੇ ਹੋਏ ਭਾਜਪਾ ‘ਚ ਸ਼ਾਮਲ ਹੋਣ ਵਾਲੇ ਨਾਰਾਇਣ ਰਾਣੇ ਤੇ ਅਸਾਮ ‘ਚ ਹਿਮੰਤਾ ਬਿਸਵਾ ਸਰਮਾ ਲਈ ਮੁੱਖ ਮੰਤਰੀ ਦਾ ਅਹੁਦਾ ਛੱਡਣ ਵਾਲੇ ਸਰਬਾਨੰਦ ਸੋਨੋਵਾਲ ਸਮੇਤ 36 ਨਵੇਂ ਚਿਹਰੇ ਸਰਕਾਰ ਦਾ ਹਿੱਸਾ ਬਣੇ।
ਇਸ ਵਿਸਥਾਰ ਤੇ ਤਬਦੀਲੀ ‘ਚ 7 ਸੂਬਾ ਮੰਤਰੀਆਂ ਨੂੰ ਤਰੱਕੀ ਦਿੱਤੀ ਗਈ ਤੇ ਮੰਤਰੀ ਮੰਡਲ ‘ਚ ਸ਼ਾਮਲ ਕੀਤਾ ਗਿਆ। ਕੁੱਲ 15 ਮੈਂਬਰਾਂ ਨੇ ਕੈਬਨਿਟ ਮੰਤਰੀਆਂ ਤੇ 28 ਨੂੰ ਸੂਬਾ ਮੰਤਰੀ ਵਜੋਂ ਸਹੁੰ ਚੁਕਾਈ ਗਈ। ਸਿੰਧੀਆ ਤੇ ਰਾਣੇ ਸਮੇਤ 8 ਨਵੇਂ ਚਿਹਰਿਆਂ ਨੂੰ ਵੀ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ। ਕੁੱਲ 12 ਮੰਤਰੀਆਂ ਦੇ ਅਸਤੀਫ਼ੇ ਤੋਂ ਬਾਅਦ ਹੁਣ ਕੇਂਦਰੀ ਮੰਤਰੀ ਮੰਡਲ ਦੇ ਮੈਂਬਰਾਂ ਦੀ ਗਿਣਤੀ ਪ੍ਰਧਾਨ ਮੰਤਰੀ ਮੋਦੀ ਸਮੇਤ 78 ਹੋ ਗਈ ਹੈ।
ਸਾਰੇ ਕੈਬਨਿਟ ਮੰਤਰੀਆਂ ਦੀ ਸੂਚੀ
ਰਾਜਨਾਥ ਸਿੰਘ – ਰੱਖਿਆ ਮੰਤਰੀ
ਅਮਿਤ ਸ਼ਾਹ – ਗ੍ਰਹਿ ਮਾਮਲੇ ਤੇ ਸਹਿਕਾਰਿਤਾ ਮੰਤਰਾਲਾ
ਨਿਿਤਨ ਗਡਕਰੀ – ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲਾ
ਨਿਰਮਲਾ ਸੀਤਾਰਮਨ – ਵਿੱਤ ਤੇ ਕਾਰਪੋਰੇਟ ਮੰਤਰਾਲਾ
ਨਰਿੰਦਰ ਸਿੰਘ ਤੋਮਰ – ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ
ਐਸ. ਜੈਸ਼ੰਕਰ – ਵਿਦੇਸ਼ ਮੰਤਰੀ
ਅਰਜੁਨ ਮੁੰਡਾ – ਕੇਂਦਰੀ ਜਨਜਾਤੀ ਮਾਮਲੇ ਮੰਤਰਾਲਾ
ਸਮ੍ਰਿਤੀ ਜੁਬਿਨ ਈਰਾਨੀ – ਮਹਿਲਾ ਅਤੇ ਬਾਲ ਵਿਕਾਸ ਮੰਤਰੀ
ਧਰਮਿੰਦਰ ਪ੍ਰਧਾਨ – ਸਿੱਖਿਆ ਮੰਤਰੀ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ
ਪਿਯੂਸ਼ ਗੋਇਲ – ਵਣਜ ਤੇ ਉਦਯੋਗ ਮੰਤਰੀ, ਖਪਤਕਾਰ ਮਾਮਲੇ ਮੰਤਰੀ, ਖੁਰਾਕ ਤੇ ਜਨਤਕ ਵੰਡ ਤੇ ਕੱਪੜਾ ਮੰਤਰੀ
ਪ੍ਰਹਿਲਾਦ ਜੋਸ਼ੀ – ਸੰਸਦੀ ਮਾਮਲੇ ਮੰਤਰੀ, ਕੋਲਾ ਮੰਤਰੀ ਤੇ ਖਣਨ ਮੰਤਰੀ
ਨਾਰਾਇਣ ਤਾਤੂ ਰਾਣੇ – ਮਾਈਕ੍ਰੋ, ਛੋਟੇ ਤੇ ਦਰਮਿਆਨੇ ਉੱਦਮ ਮੰਤਰੀ
ਸਰਬਾਨੰਦ ਸੋਨੋਵਾਲ – ਬੰਦਰਗਾਹ, ਸਮੁੰਦਰੀ ਜ਼ਹਾਜ ਤੇ ਜਲ ਮਾਰਗ ਮੰਤਰੀ ਤੇ ਆਯੂਸ਼ ਮੰਤਰਾਲੀ
ਮੁਖਤਾਰ ਅੱਬਾਸ ਨਕਵੀ – ਘੱਟ ਗਿਣਤੀ ਮਾਮਲੇ ਮੰਤਰੀ
ਵਰਿੰਦਰ ਕੁਮਾਰ – ਸਮਾਜਿਕ ਨਿਆਂ ਤੇ ਸਹਿਕਾਰਿਤਾ ਮੰਤਰਾਲਾ
ਗਿਰੀਰਾਜ ਸਿੰਘ – ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰਾਲਾ
ਜੋਤੀਰਾਦਿੱਤਿਆ ਸਿੰਧੀਆ – ਸ਼ਹਿਰੀ ਹਵਾਬਾਜ਼ੀ ਮੰਤਰੀ
ਰਾਮਚੰਦਰ ਪ੍ਰਸਾਦ ਸਿੰਘ – ਸਟੀਲ ਮੰਤਰੀ
ਅਸ਼ਵਿਨੀ ਵੈਸ਼ਣਵ – ਰੇਲਵੇ ਮੰਤਰੀ, ਸੰਚਾਰ ਮੰਤਰੀ ਤੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ
ਪਸ਼ੂਪਤੀ ਕੁਮਾਰ ਪਾਰਸ – ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ
ਗਜੇਂਦਰ ਸਿੰਘ ਸ਼ੇਖਾਵਤ – ਜਲ ਸ਼ਕਤੀ ਮੰਤਰੀ
ਕਿਰਣ ਰਿਜੀਜੂ – ਕਾਨੂੰਨ ਤੇ ਨਿਆਂ ਮੰਤਰੀ
ਰਾਜਕੁਮਾਰ ਸਿੰਘ – ਊਰਜਾ ਮੰਤਰੀ, ਨਵਿਆਉਣਯੋਗ ਊਰਜਾ ਮੰਤਰੀ
ਹਰਦੀਪ ਸਿੰਘ ਪੁਰੀ – ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਤੇ ਮਕਾਨ ਤੇ ਸ਼ਹਿਰੀ ਵਿਕਾਸ ਮੰਤਰੀ
ਮਨਸੁਖ ਮੰਡਾਵਿਆ – ਸਿਹਤ ਤੇ ਪਰਿਵਾਰ ਭਲਾਈ ਮੰਤਰੀ ਤੇ ਕੈਮਿਕਲ ਤੇ ਖਾਦ ਮੰਤਰੀ
ਭੁਪਿੰਦਰ ਯਾਦਵ – ਵਾਤਾਵਰਣ, ਜੰਗਲਾਤ ਤੇ ਮੌਸਮ ਤਬਦੀਲੀ ਮੰਤਰੀ ਤੇ ਕਿਰਤ ਤੇ ਰੁਜ਼ਗਾਰ ਮੰਤਰੀ
ਮਹਿੰਦਰ ਨਾਥ ਪਾਂਡੇ – ਭਾਰੀ ਉਦਯੋਗ ਮੰਤਰੀ
ਪੁਰਸ਼ੋਤਮ ਰੂਪਲਾ – ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ
ਜੀ ਕਿਸ਼ਨ ਰੈੱਡੀ- ਸੱਭਿਆਚਾਰ ਮੰਤਰੀ, ਸੈਰ ਸਪਾਟਾ ਮੰਤਰੀ ਅਤੇ ਉੱਤਰ-ਪੂਰਬੀ ਵਿਕਾਸ ਮੰਤਰੀ
ਅਨੁਰਾਗ ਸਿੰਘ ਠਾਕੁਰ – ਸੂਚਨਾ ਅਤੇ ਪ੍ਰਸਾਰਣ ਮੰਤਰੀ ਅਤੇ ਯੁਵਾ ਤੇ ਖੇਡ ਮੰਤਰੀ
ਰਾਜ ਮੰਤਰੀਆਂ ਦੀ ਸੂਚੀ
ਸ੍ਰੀਪਦ ਨਾਇਕ – ਬੰਦਰਗਾਹ, ਸਮੁੰਦਰੀ ਜ਼ਹਾਜ਼ ਅਤੇ ਜਲ ਮਾਰਗ, ਸੈਰ-ਸਪਾਟਾ ਮੰਤਰਾਲਾ
ਫੱਗਣ ਸਿੰਘ ਕੁਲਸਤੇ – ਸਟੀਲ ਮੰਤਰਾਲਾ
ਪ੍ਰਹਿਲਾਦ ਸਿੰਘ ਪਟੇਲ – ਜਲ ਸ਼ਕਤੀ, ਫੂਡ ਪ੍ਰੋਸੈਸਿੰਗ ਮੰਤਰਾਲਾ
ਅਸ਼ਵਿਨੀ ਚੌਬੇ – ਖਪਤਕਾਰ ਮਾਮਲੇ ਮੰਤਰਾਲਾ, ਜੰਗਲਾਤ ਅਤੇ ਵਾਤਾਵਰਣ ਮੰਤਰਾਲਾ
ਅਰਜੁਨ ਰਾਮ ਮੇਘਵਾਲ – ਸੰਸਦੀ ਅਤੇ ਸੱਭਿਆਚਾਰ ਮੰਤਰਾਲਾ
ਜਨਰਲ ਵੀ.ਕੇ. ਸਿੰਘ – ਟਰਾਂਸਪੋਰਟ, ਹਾਈਵੇਅ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਕ੍ਰਿਸ਼ਨਪਾਲ – ਬਿਜਲੀ ਮੰਤਰਾਲਾ
ਦਾਨਵੇ ਰਾਓ ਸਾਹੇਬ ਦਾਦਾ ਰਾਓ – ਰੇਲਵੇ ਅਤੇ ਖਾਨ ਮੰਤਰਾਲਾ
ਰਾਮਦਾਸ ਅਠਾਵਲੇ – ਸਮਾਜਿਕ ਨਿਆਂ ਮੰਤਰਾਲਾ
ਸਾਧਵੀ ਨਿਰੰਜਨ ਜੋਤੀ – ਖਪਤਕਾਰ ਮਾਮਲੇ ਮੰਤਰਾਲਾ, ਖੁਰਾਕ ਪ੍ਰੋਸੈਸਿੰਗ ਮੰਤਰਾਲਾ, ਪੇਂਡੂ ਵਿਕਾਸ
ਸੰਜੀਵ ਬਾਲਿਆਨ – ਪਸ਼ੂ ਪਾਲਣ, ਮੱਛੀ ਪਾਲਣ ਅਤੇ ਦੁੱਧ ਉਤਪਾਦਨ ਮੰਤਰਾਲਾ
ਨਿਿਤਆਨੰਦ ਰਾਏ – ਗ੍ਰਹਿ ਮੰਤਰਾਲਾ
ਪੰਕਜ ਚੌਧਰੀ – ਵਿੱਤ ਮੰਤਰਾਲਾ
ਅਨੂਪ੍ਰਿਯਾ ਪਟੇਲ – ਉਦਯੋਗ ਅਤੇ ਵਣਜ ਮੰਤਰਾਲਾ
ਐਸਪੀ ਸਿੰਘ ਬਘੇਲ – ਨਿਆਂ ਅਤੇ ਕਾਨੂੰਨ ਮੰਤਰਾਲਾ
ਰਾਜੀਵ ਚੰਦਰਸ਼ੇਖਰ – ਹੁਨਰ ਵਿਕਾਸ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਦਾ ਮੰਤਰਾਲਾ
ਸ਼ੋਭਾ ਕਰਾਂਦਲਾਜੇ – ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ
ਭਾਨੂ ਪ੍ਰਤਾਪ ਸਿੰਘ ਵਰਮਾ – ਛੋਟੇ, ਦਰਮਿਆਨੇ ਅਤੇ ਮਾਈਕ੍ਰੋ ਉਦਯੋਗ ਮੰਤਰਾਲੇ
ਦਰਸ਼ਨ ਵਿਕਰਮ ਜਰਦੋਸ਼ – ਰੇਲਵੇ, ਟੈਕਸਟਾਈਲ ਮੰਤਰਾਲਾ
ਵੀ. ਮੁਰਲੀਧਰਨ – ਵਿਦੇਸ਼ ਮੰਤਰਾਲਾ
ਮੀਨਾਕਸ਼ੀ ਲੇਖੀ – ਵਿਦੇਸ਼ ਅਤੇ ਸੱਭਿਆਚਾਰ ਮੰਤਰਾਲਾ
ਸੋਮ ਪ੍ਰਕਾਸ਼ – ਵਣਜ ਅਤੇ ਉਦਯੋਗ ਮੰਤਰਾਲਾ
ਰੇਣੁਕਾ ਸਿੰਘ ਸਰੂਤਾ – ਆਦੀਵਾਸੀ ਮੰਤਰਾਲਾ
ਰਮੇਸ਼ਵਰ ਤੇਲੀ – ਪੈਟਰੋਲੀਅਮ ਅਤੇ ਗੈਸ ਮੰਤਰਾਲਾ
ਕੈਲਾਸ਼ ਚੌਧਰੀ – ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ
ਅੰਨਪੂਰਨਾ ਦੇਵੀ – ਸਿੱਖਿਆ ਮੰਤਰਾਲਾ
ਏ. ਨਾਰਾਇਣਾ ਸਵਾਮੀ – ਸਮਾਜਿਕ ਨਿਆਂ ਮੰਤਰਾਲਾ
ਕੌਸ਼ਲ ਕਿਸ਼ੋਰ – ਸ਼ਹਿਰੀ ਵਿਕਾਸ ਅਤੇ ਮਕਾਨ ਮੰਤਰਾਲੇ
ਅਜੈ ਭੱਟ – ਰੱਖਿਆ ਅਤੇ ਸੈਰ-ਸਪਾਟਾ ਮੰਤਰਾਲਾ
ਬੀ.ਐਲ. ਵਰਮਾ – ਉੱਤਰ ਪੂਰਬੀ ਰਾਜਾਂ ਦਾ ਵਿਕਾਸ ਮੰਤਰਾਲਾ
ਅਜੈ ਕੁਮਾਰ – ਗ੍ਰਹਿ ਮੰਤਰਾਲਾ
ਦੇਵੂਸਿੰਘ ਚੌਹਾਨ – ਸੰਚਾਰ ਮੰਤਰਾਲਾ
ਭਗਵੰਤ ਖੁਬਾ – ਰਸਾਇਣ ਅਤੇ ਖਾਦ ਮੰਤਰਾਲੇ, ਨਵਿਆਉਣਯੋਗ ਊਰਜਾ
ਕਪਿਲ ਪਾਟਿਲ – ਪੰਚਾਇਤੀ ਰਾਜ ਮੰਤਰਾਲਾ
ਪ੍ਰੋਤਿਮਾ ਭੌਮਿਕ – ਸਮਾਜਿਕ ਨਿਆਂ ਮੰਤਰਾਲਾ
ਸੁਭਾਸ਼ ਸਰਕਾਰ – ਸਿੱਖਿਆ ਮੰਤਰਾਲਾ
ਬੀ.ਕੇ. ਕਰਾੜ – ਵਿੱਤ ਮੰਤਰਾਲਾ
ਰਾਜਕੁਮਾਰ ਰੰਜਨ ਸਿੰਘ – ਵਿਦੇਸ਼ ਮੰਤਰਾਲਾ
ਭਾਰਤੀ ਪ੍ਰਵੀਨ ਪਵਾਰ – ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ
ਵਿਸ਼ਵੇਸ਼ਵਰ ਟੁਡੁ – ਆਦੀਵਾਸੀ, ਜਲ ਸ਼ਕਤੀ ਮੰਤਰਾਲਾ
ਸ਼ਾਂਤਨੂ ਠਾਕੁਰ – ਬੰਦਰਗਾਹ, ਸਮੁੰਦਰੀ ਜ਼ਹਾਜ ਅਤੇ ਜਲ ਮਾਰਗ ਮੰਤਰਾਲਾ
ਐਮ. ਮਹਿੰਦਰ ਭਾਈ – ਪਰਿਵਾਰ ਅਤੇ ਬਾਲ ਭਲਾਈ ਮੰਤਰਾਲਾ, ਆਯੂਸ਼ ਮੰਤਰਾਲਾ
ਜੌਨ ਬਾਰਲਾ – ਘੱਟਗਿਣਤੀ ਮੰਤਰਾਲਾ
ਐਲ. ਮੁਰੂਗਨ – ਪਸ਼ੂ ਪਾਲਣ, ਦੁੱਧ ਉਤਪਾਦਨ, ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਨਿਿਸ਼ਥ ਪ੍ਰਮਾਣਿਕ – ਯੁਵਾ ਮਾਮਲੇ ਅਤੇ ਖੇਡ ਮੰਤਰਾਲਾ
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪ੍ਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਸਾਰੇ ਮਹੱਤਵਪੂਰਨ ਨੀਤੀਗਤ ਮੁੱਦੇ ਅਤੇ ਹੋਰ ਸਾਰੇ ਵਿਭਾਗਾਂ ਦਾ ਚਾਰਜ ਹੈ, ਜੋ ਕਿਸੇ ਮੰਤਰੀ ਨੂੰ ਨਹੀਂ ਦਿੱਤਾ ਗਿਆ ਹੈ।

Leave a Reply

Your email address will not be published. Required fields are marked *