ਚੋਗਾਵਾਂ,, 8 ਜੁਲਾਈ (ਦਲਜੀਤ ਸਿੰਘ)- ਜਿਲ੍ਹਾ ਅੰਮ੍ਰਿਤਸਰ ਦੇ ਵੱਡੇ ਕਸਬੇ ਚੋਗਾਵਾਂ ‘ਚ ਅੱਜ ਸੰਯੁਕਤ ਮੋਰਚੇ ਦੇ ਸੱਦੇ ਉਪਰ ਕਿਸਾਨ ਮਾਰੂ ਨੀਤੀਆਂ, ਵੱਧ ਰਹੇ ਪੈਟਰੋਲ, ਡੀਜਲ ਦੇ ਰੇਟ ਅਤੇ ਮਹਿੰਗਾਈ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਮੁਜਾਹਰਾ ਕੀਤਾ। ਦੂਜੇ ਪਾਸੇ ਕੌਹਰੀਆਂ(ਸੰਗਰੂਰ) ਵਿਚ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪਿੰਡ ਕੌਹਰੀਆਂ ਹਲਕਾ ਦਿੜਬਾ ਵਿਚ ਟਰੈਕਟਰਾਂ ਨਾਲ ਮਾਰਚ ਕੱਢੇ ਗਏ | ਦੂਜੇ ਪਾਸੇ ਜੀ.ਟੀ. ਰੋਡ ਟਾਂਗਰਾ ਵਿਖੇ ਵੀ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਉੱਥੇ ਹੀ ਕਸਬਾ ਰਾਜਾਸਾਂਸੀ ਵਿਖੇ ਵੀ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਪੁਤਲਾ ਫੂਕਿਆ ਗਿਆ |
Related Posts
ਬੀਤੀ ਰਾਤ 1500 ਦੇ ਲੈਣ-ਦੇਣ ਬਦਲੇ ਗੁਆਂਢੀਆਂ ਨੇ ਕਰੰਟ ਲਗਾ ਕੇ ਮਾਰ ਦਿੱਤਾ
ਝਬਾਲ, 6 ਅਗਸਤ -ਪਿੰਡ ਝਬਾਲ ਵਿਖੇ ਬੀਤੀ ਰਾਤ 1500 ਦੇ ਲੈਣ-ਦੇਣ ਬਦਲੇ ਗੁਆਂਢੀਆਂ ਨੇ ਤਰਸੇਮ ਸਿੰਘ (40) ਪੁੱਤਰ ਗੁਰਾ ਸਿੰਘ…
ਲੋਕਾਂ ਨੇ ਸਰਕਾਰ ਦੀਆਂ ਨੀਤੀਆਂ ‘ਤੇ ਮੋਹਰ ਲਾਈ ਹੈ: ਨਾਇਬ ਸੈਣੀ
ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਕਿਹਾ ਕਿ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ…
ਪੰਜਾਬ ‘ਚ ਇੰਟਰਨੈੱਟ ਸੇਵਾਵਾਂ ਨੂੰ ਲੈ ਕੇ ਨਵੇਂ ਆਦੇਸ਼ ਜਾਰੀ, ਇਨ੍ਹਾਂ ਜ਼ਿਲ੍ਹਿਆਂ ‘ਚ ਵਧਾਈ ਪਾਬੰਦੀ
ਚੰਡੀਗੜ੍ਹ : ਪੰਜਾਬ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਕਈ ਜ਼ਿਲ੍ਹਿਆਂ ‘ਚ ਇੰਟਰਨੈੱਟ ‘ਤੇ ਲੱਗੀ ਪਾਬੰਦੀ ਨੂੰ ਕੈ ਵੱਡੀ ਖ਼ਬਰ ਸਾਹਮਣੇ…