ਪਟਿਆਲਾ ‘ਚ 2 ਧਿਰਾਂ ਵਿਚਾਲੇ ਜ਼ਬਰਦਸਤ ਝੜਪ ਦੌਰਾਨ ਡੀ.ਸੀ. ਦਾ ਬਿਆਨ ਆਇਆ ਸਾਹਮਣੇ

dc/nawanpunjab.com

ਪਟਿਆਲਾ, 29 ਅਪ੍ਰੈਲ (ਬਿਊਰੋ)- ਪਟਿਆਲਾ ‘ਚ 2 ਧਿਰਾਂ ਵਿਚਾਲੇ ਜ਼ਬਰਦਸਤ ਝੜਪ ਦੌਰਾਨ ਡੀ.ਸੀ. ਦਾ ਬਿਆਨ ਸਾਹਮਣੇ ਆਇਆ ਹੈ। ਬਿਆਨ ਜਾਰੀ ਕਰਕੇ ਹੋਏ ਉਨ੍ਹਾਂ ਨੇ ਕਿਹਾ ਕਿ ਕੁੱਝ ਵੈੱਬ ਚੈਨਲਾਂ ਵਲੋਂ ਪਟਿਆਲਾ ਵਿਖੇ ਪ੍ਰਦਰਸ਼ਨਕਾਰੀਆਂ ਵਲੋਂ ਐੱਸ.ਐੱਚ.ਓ. ਦਾ ਹੱਥ ਕੱਟੇ ਜਾਣ ਦੀ ਖ਼ਬਰ ਚਲਾਈ ਜਾ ਰਹੀ ਹੈ ਜੋ ਨਿਰਆਧਾਰ ਹੈ ਅਤੇ ਅਜਿਹੀਆਂ ਅਫ਼ਵਾਹਾਂ ਨੂੰ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਹਿੰਦੂ ਜਥੇਬੰਦੀਆਂ ਵਲੋਂ ਅੱਜ ਪਹਿਲਾਂ ਹੀ ਖ਼ਾਲਿਸਤਾਨੀ ਵਿਰੋਧੀ ਮਾਰਚ ਕੱਢੇ ਜਾਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਸਿੱਖ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਗਿਆ। ਇਸ ਨੂੰ ਲੈ ਕੇ ਸ਼ਹਿਰ ‘ਚ ਸਥਿਤੀ ਤਣਾਅਪੂਰਨ ਹੋ ਗਈ।

Leave a Reply

Your email address will not be published. Required fields are marked *