ਕੈਨੇਡਾ ‘ਚ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਟਰੂਡੋ ਨੇ ਐਮਰਜੈਂਸੀ ਐਕਟ ਕੀਤਾ ਲਾਗੂ

trudo/nawanpunjab.com

ਓਟਾਵਾ, 15 ਫਰਵਰੀ (ਬਿਊਰੋ)- ਕੈਨੇਡਾ ਦੇ ਪੀ.ਐੱਮ. ਜਸਟਿਨ ਟਰੂਡੋ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਸਖ਼ਤ ਕਦਮ ਚੁੱਕਿਆ ਹੈ। ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਕੋਵਿਡ-19 ਪਾਬੰਦੀਆਂ ਦੇ ਵਿਰੋਧ ਵਿੱਚ ਓਟਾਵਾ ਨੂੰ ਬੰਦ ਕਰਨ ਵਾਲੇ ਵਾਲੇ ਅਤੇ ਸੀਮਾ ਪਾਰ ਆਵਾਜਾਈ ਨੂੰ ਰੋਕਣ ਵਾਲੇ ਡ੍ਰਾਈਵਰਾਂ ਅਤੇ ਹੋਰ ਲੋਕਾਂ ਦੇ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕੀਤੀ ਹੈ। ਟਰੂਡੋ ਨੇ ਸੈਨਾ ਦੀ ਵਰਤੋਂ ਕਰਨ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਅਤੇ ਸੋਮਵਾਰ ਨੂੰ ਕਿਹਾ ਕਿ ਸੰਕਟਕਾਲੀਨ ਸਮੇਂ ਲਈ ਜ਼ਰੂਰੀ ਕਦਮ ”ਨਿਸ਼ਚਿਤ ਸੀਮਾ ਲਈ ਚੁੱਕੇ ਜਾਣਗੇ, ਭੂਗੋਲਿਕ ਆਧਾਰ ‘ਤੇ ਲਾਗੂ ਕੀਤੇ ਜਾਣਗੇ ਅਤੇ ਜਿਹੜੇ ਖਤਰੇ ਨਾਲ ਨਜਿੱਠਣ ਲਈ ਉਨ੍ਹਾਂ ਨੂੰ ਲਾਗੂ ਕੀਤਾ ਗਿਆ ਹੈ, ਉਨ੍ਹਾਂ ਦੇ ਤਾਰਕਿਕ ਢੰਗ ਨਾਲ ਲਾਗੂ ਕੀਤਾ ਜਾਵੇਗਾ। ਟਰੂਡੋ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਸੈਨਾ ਬੁਲਾਉਣ ਦੀ ਉਪੀਲ ਨੂੰ ਹੁਣ ਤੱਕ ਖਾਰਜ ਕਰਦੇ ਆਏ ਹਨ। ਫਿਲਹਾਲ ਉਹਨਾਂ ਨੇ ਇਹ ਕਿਹਾ ਕਿ ਹੋਰ ਸਾਰੇ ”ਵਿਕਲਪਾਂ ‘ਤੇ ਗੌਰ ਕੀਤਾ ਗਿਆ ਹੈ।” ਟਰੱਕਾਂ ਅਤੇ ਹੋਰ ਵਾਹਨਾਂ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਓਟਾਵਾ ਦੀਆਂ ਸੜਕਾਂ ਨੂੰ ਪਿਛਲੇ ਦੋ ਹਫ਼ਤੇ ਤੋਂ ਰੋਕਿਆ ਹੋਇਆ ਹੈ।ਇਹ ਪ੍ਰਦਰਸ਼ਨਕਾਰੀ ਕੋਵਿਡ-19 ਟੀਕਾ ਲਗਾਉਣ ਨੂੰ ਲਾਜ਼ਮੀ ਕਰਨ ਅਤੇ ਮਹਾਮਾਰੀ ਕਾਰਨ ਲਾਗੂ ਹੋਰ ਪਾਬੰਦੀਆਂ ਦ ਵਿਰੋਧ ਕਰ ਰਹੇ ਹਨ। ਟਰੱਕਾਂ ਦੇ ਕਾਫਿਲੇ ਨੇ ਓਂਟਾਰੀਓ ਵਿੱਚ ਵਿੰਡਸਰ ਨੂੰ ਅਮਰੀਕੀ ਸ਼ਹਿਰ ਡੇਟ੍ਰੋਇਟ ਨਾਲ ਜੋੜਨ ਵਾਲੇ ਏਮਬੇਸਡਰ ਬ੍ਰਿਜ ਨੂੰ ਰੋਕ ਦਿੱਤਾ ਹੈ, ਜਿਸ ਨਾਲ ਦੋਵੇਂ ਦੇਸ਼ਾਂ ਵਿਚਕਾਰ ਆਟੋ ਪਾਰਟਸ ਅਤੇ ਹੋਰ ਉਤਪਾਦਾਂ ਦਾ ਆਯਾਤ-ਨਿਰਯਾਤ ਰੁੱਕ ਗਿਆ ਹੈ।

ਓਂਟਾਰੀਓ ਵਿਚ ਜਲਦ ਖ਼ਤਮ ਹੋ ਸਕਦੀ ਹੈ ਵੈਕਸੀਨ ਪਾਸਪੋਰਟ ਦੀ ਲੋੜ
ਓਂਟਾਰੀਓ ਸੂਬੇ ਦੇ ਪ੍ਰੀਮੀਅਰ ਡੌਗ ਫੋਰਡ ਨੇ ਸੋਮਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਇਸ ਸੂਬੇ ਵਿੱਚ ਇੱਕ ਮਾਰਚ ਤੱਕ ਵੈਕਸੀਨ ਪਾਸਪੋਰਟ ਦੀ ਲੋੜ ਨੂੰ ਖ਼ਤਮ ਕਰ ਦੇਣਗੇ। ਕਿਉਂਕਿ ਇਹ ਸੂਬਾ ਦੋ ਹਫ਼ਤੇ ਦੇ ਵੱਧ ਸਮੇਂ ਕੋਵਿਡ-19 ਸਿਹਤ ਉਪਾਵਾਂ ਖ਼ਿਲਾਫ਼ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ।ਪ੍ਰੀਮੀਅਰ ਡੌਗ ਫੋਰਡ ਨੇ ਇੱਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਅਸੀਂ ਵੈਕਸੀਨ ਪਾਸਪੋਰਟ ਤੋਂ ਜਲਦ ਛੁਟਕਾਰਾ ਪਾਉਣ ਜਾ ਰਹੇ ਹਾਂ।

Leave a Reply

Your email address will not be published. Required fields are marked *