ਦੇਸ਼ ’ਚ ਪਹਿਲੀ ਵਾਰ 9 ਏਸ਼ੀਆਈ ਸ਼ੇਰਾਂ ’ਚ ਮਿਲਿਆ ਕੋਰੋਨਾ ਦਾ ‘ਡੈਲਟਾ ਵੈਰੀਐਂਟ’

tiger/nawanpunjab.com

ਨਵੀਂ ਦਿੱਲੀ, 7 ਜੁਲਾਈ (ਦਲਜੀਤ ਸਿੰਘ)- ਕੋਰੋਨਾ ਵਾਇਰਸ ਦਾ ‘ਡੈਲਟਾ ਵੈਰੀਐਂਟ’ ਇਨਸਾਨਾਂ ਦੇ ਨਾਲ-ਨਾਲ ਹੁਣ ਜਾਨਵਰਾਂ ਲਈ ਵੀ ਜਾਨਲੇਵਾ ਹੁੰਦਾ ਜਾ ਰਿਹਾ ਹੈ। ਮਈ ’ਚ ਚੇਨਈ ਦੇ ਅਰਿਗਨਾਰ ਅੰਨਾ ਜੂਲਾਜਿਕਲ ਪਾਰਕ ’ਚ ਕੋਰੋਨਾ ਪੀੜਤ ਮਿਲੇ ਏਸ਼ੀਆਈ ਸ਼ੇਰਾਂ ਵਿਚ ਜੀਨੋਮ ਸੀਕਵੇਂਸਿੰਗ ਤੋਂ ਡੈਲਟਾ ਵੈਰੀਐਂਟ ਦੀ ਮੌਜੂਦਗੀ ਦਾ ਪਤਾ ਲੱਗਾ। ਦੇਸ਼ ’ਚ ਪਹਿਲੀ ਵਾਰ 9 ਏਸ਼ੀਆਈ ਸ਼ੇਰਾਂ ’ਚ ਇਹ ਵੈਰੀਐਂਟ ਮਿਿਲਆ ਹੈ, ਜਦਕਿ ਦੋ ਸ਼ੇਰਾਂ ਦੀ ਜਾਨ ਵਾਇਰਸ ਨੇ ਲਈ।
ਨੀਲਾ ਅਤੇ ਪਥਬਨਾਥਨ ਨਾਮੀ ਸ਼ੇਰ-ਸ਼ੇਰਨੀ ਦੀ ਮੌਤ 3 ਅਤੇ 16 ਜੂਨ ਨੂੰ ਹੋਈ। ਇਨ੍ਹਾਂ ਦੋਹਾਂ ਦੀ ਉਮਰ 9 ਅਤੇ 12 ਸਾਲ ਸੀ। ਹੁਣ ਤੱਕ ਅਮਰੀਕਾ ਅਤੇ ਸਪੇਨ ਤੋਂ ਇਲਾਵਾ ਚੈੱਕ ਗਣਰਾਜ ਦੇ ਸ਼ੇਰ ਕੋਰੋਨਾ ਪੀੜਤ ਮਿਲੇ ਸਨ, ਜਿਨ੍ਹਾਂ ’ਚ ਅਲਫਾ ਵੈਰੀਐਂਟ ਦੀ ਪੁਸ਼ਟੀ ਹੋਈ ਸੀ ਪਰ ਡੈਲਟਾ ਵੈਰੀਐਂਟ ਦਾ ਮਾਮਲਾ ਦੁਨੀਆ ਵਿਚ ਪਹਿਲੀ ਵਾਰ ਭਾਰਤ ’ਚ ਸਾਹਮਣੇ ਆਇਆ ਹੈ।

ਮੈਡੀਕਲ ਜਨਰਲ ਬਾਇਓਰੇਕਸਿਵ ’ਚ ਪ੍ਰਕਾਸ਼ਤ ਅਧਿਐਨ ’ਚ ਦੱਸਿਆ ਗਿਆ ਹੈ ਕਿ ਸ਼ੇਰ ਦੇ ਨਮੂਨੇ ਜੀਨੋਮ ਸੀਕਵੇਂਸਿੰਗ ਲਈ ਭੋਪਾਲ ਸਥਿਤ ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ ਭੇਜੇ ਗਏ ਸਨ। ਜਿੱਥੇ 11 ਸ਼ੇਰਾਂ ’ਚੋਂ 9 ਨਮੂਨਿਆਂ ’ਚ ਮਾਹਰਾਂ ਨੂੰ ਡੈਲਟਾ ਵੈਰੀਐਂਟ ਮਿਿਲਆ। ਇਹ ਸਾਰੇ ਬੀਤੀ ਮਈ ਨੂੰ ਕੋਰੋਨਾ ਪਾਜ਼ੇਟਿਵ ਮਿਲੇ ਸਨ। ਇਸ ਦੌਰਾਨ ਹੀ 2 ਦੀ ਮੌਤ ਹੋ ਗਈ। ਪੀੜਤ ਸ਼ੇਰ-ਸ਼ੇਰਨੀ ਵਿਚ ਭੁੱਖ ਨਾ ਲੱਗਣਾ, ਨੱਕ ’ਚੋਂ ਖੂਨ ਵਹਿਣਾ, ਖੰਘ ਵਰਗੇ ਲੱਛਣ ਮਿਲੇ ਸਨ। ਜਿਸ ਤੋਂ ਬਾਅਦ ਅਧਿਐਨ ਨੂੰ ਅੱਗੇ ਵਧਾਇਆ ਗਿਆ। ਜਿਸ ’ਚ ਇਨਸਾਨਾਂ ਵਾਂਗ ਜਾਨਵਰਾਂ ’ਚ ਵੀ ਡੈਲਟਾ ਵੈਰੀਐਂਟ ਤੇਜ਼ੀ ਨਾਲ ਫੈਲਣ ਦੀ ਪੁਸ਼ਟੀ ਹੋਈ।

Leave a Reply

Your email address will not be published. Required fields are marked *