ਨਵੀ ਦਿੱਲੀ, 31 ਮਾਰਚ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹੋਏ ਹਮਲੇ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਇਸ ਹਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਹੁਣ ਇਸ ਘਟਨਾ ‘ਤੇ ਸੀ.ਐਮ. ਕੇਜਰੀਵਾਲ ਦਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਅਹਿਮ ਨਹੀਂ ਹਨ। ਮੈਂ ਬਹੁਤ ਛੋਟਾ ਆਦਮੀ ਹਾਂ, ਦੇਸ਼ ਲਈ ਜਾਨ ਵੀ ਹਾਜ਼ਰ ਹੈ, ਪਰ ਅਜਿਹੀ ਗੁੰਡਾਗਰਦੀ ਨਾਲ ਦੇਸ਼ ਤਰੱਕੀ ਨਹੀਂ ਕਰ ਸਕਦਾ। 21ਵੀਂ ਸਦੀ ਦੇ ਭਾਰਤ ਲਈ ਸਾਨੂੰ ਪਿਆਰ ਨਾਲ ਕੰਮ ਕਰਨਾ ਹੋਵੇਗਾ। ਮਾਰਕੁੱਟ ਅਤੇ ਗੁੰਡਾਗਰਦੀ ‘ਚ 75 ਸਾਲ ਬਰਬਾਦ ਕਰ ਦਿੱਤੇ। ਉਨ੍ਹਾਂ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਦੇਸ਼ ਦੀ ਸੱਤਾਧਾਰੀ ਪਾਰਟੀ ਰਾਜਧਾਨੀ ‘ਚ ਗੁੰਡਾਗਰਦੀ ਕਰਦੀ ਹੈ ਤਾਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਵੇਗੀ। ਦੇਸ਼ ਇਸ ਤਰ੍ਹਾਂ ਅੱਗੇ ਨਹੀਂ ਵਧ ਸਕਦਾ।
Related Posts
ਪੰਜਾਬ ‘ਚ ਸੰਘਣੀ ਧੁੰਦ ਤੇ ਠੰਡ ਨੇ ਠਾਰੇ ਲੋਕ, ਮੌਸਮ ਵਿਭਾਗ ਨੇ ਜਾਰੀ ਕਰ ਦਿੱਤਾ ‘ਯੈਲੋ ਅਲਰਟ’
ਚੰਡੀਗੜ੍ਹ : ਪੂਰੇ ਉੱਤਰੀ ਭਾਰਤ ਸਮੇਤ ਪੰਜਾਬ ‘ਚ ਠੰਡ ਦੇ ਨਾਲ-ਨਾਲ ਧੁੰਦ ਦੀ ਚਿੱਟੀ ਚਾਦਰ ਵਿੱਛ ਗਈ ਹੈ। ਪੰਜਾਬ ਦੇ…
ਨਵਜੋਤ ਸਿੱਧੂ ਦੀ ਧੀ ਰਾਬੀਆ ਦਾ ਬਿਕਰਮ ਮਜੀਠੀਆ ‘ਤੇ ਤਿੱਖਾ ਵਾਰ, ਮਜੀਠਾ ‘ਚ ਕਰਿਆਨੇ ਦੀਆਂ ਦੁਕਾਨਾਂ ਤੋਂ ਵੀ ਮਿਲਦਾ ਚਿੱਟਾ
ਅੰਮ੍ਰਿਤਸਰ, 10 ਫਰਵਰੀ (ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ 2022 ‘ਚ ਅੰਮ੍ਰਿਤਸਰ ਪੂਰਬੀ ਸੀਟ ਸਭ ਤੋਂ ਹੌਟ ਸੀਟ ਹੈ।ਇੱਥੋਂ ਪੰਜਾਬ ਕਾਂਗਰਸ ਦੇ ਪ੍ਰਧਾਨ…
ਸ੍ਰੀ ਹਰਿਮੰਦਰ ਸਾਹਿਬ ਵਿਖਏ ਨਤਮਸਤਕ ਹੋਈ ਨਿਸ਼ਾਨੇਬਾਜ਼ Manu Bhakar
ਅੰਮ੍ਰਿਤਸਰ : ਪੈਰਿਸ ਓਲੰਪਿਕ ਖੇਡਾਂ ਵਿੱਚ ਦੋ ਤਗਮੇ ਜਿੱਤ ਕੇ ਇਤਿਹਾਸ ਰਚਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਸੱਚਖੰਡ ਸ੍ਰੀ ਹਰਿਮੰਦਰ…