ਨਵੀ ਦਿੱਲੀ, 31 ਮਾਰਚ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹੋਏ ਹਮਲੇ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਇਸ ਹਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਹੁਣ ਇਸ ਘਟਨਾ ‘ਤੇ ਸੀ.ਐਮ. ਕੇਜਰੀਵਾਲ ਦਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਅਹਿਮ ਨਹੀਂ ਹਨ। ਮੈਂ ਬਹੁਤ ਛੋਟਾ ਆਦਮੀ ਹਾਂ, ਦੇਸ਼ ਲਈ ਜਾਨ ਵੀ ਹਾਜ਼ਰ ਹੈ, ਪਰ ਅਜਿਹੀ ਗੁੰਡਾਗਰਦੀ ਨਾਲ ਦੇਸ਼ ਤਰੱਕੀ ਨਹੀਂ ਕਰ ਸਕਦਾ। 21ਵੀਂ ਸਦੀ ਦੇ ਭਾਰਤ ਲਈ ਸਾਨੂੰ ਪਿਆਰ ਨਾਲ ਕੰਮ ਕਰਨਾ ਹੋਵੇਗਾ। ਮਾਰਕੁੱਟ ਅਤੇ ਗੁੰਡਾਗਰਦੀ ‘ਚ 75 ਸਾਲ ਬਰਬਾਦ ਕਰ ਦਿੱਤੇ। ਉਨ੍ਹਾਂ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਦੇਸ਼ ਦੀ ਸੱਤਾਧਾਰੀ ਪਾਰਟੀ ਰਾਜਧਾਨੀ ‘ਚ ਗੁੰਡਾਗਰਦੀ ਕਰਦੀ ਹੈ ਤਾਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਵੇਗੀ। ਦੇਸ਼ ਇਸ ਤਰ੍ਹਾਂ ਅੱਗੇ ਨਹੀਂ ਵਧ ਸਕਦਾ।
Related Posts
ਪਤਨੀ ਤੇ ਨੌਜਵਾਨ ਪੁੱਤ ਨੂੰ ਕਤਲ ਕਰਨ ਵਾਲੇ ਏ. ਐੱਸ. ਆਈ. ਨੇ ਖੁਦ ਨੂੰ ਮਾਰੀ ਗੋਲ਼ੀ
ਗੁਰਦਾਸਪੁਰ : ਪਤਨੀ ਅਤੇ ਨੌਜਵਾਨ ਪੁੱਤ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲੇ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਖੁਦ…
ਪੰਜਾਬ ‘ਚ ਬਾਰਿਸ਼ ਦਾ ਫਲੈਸ਼ ਅਲਰਟ! ਆਉਣ ਵਾਲੇ ਦਿਨਾਂ ‘ਚ ਫਿਰ ਬਦਲੇਗਾ ਮੌਸਮ
ਲੁਧਿਆਣਾ: ਪੰਜਾਬ ‘ਚ ਬਾਰਿਸ਼ ਨੂੰ ਲੈ ਕੇ ਫਲੈਸ਼ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਪੂਰੇ ਸੂਬੇ ਵਿਚ ਰੁਕ-ਰੁਕ ਕੇ ਬਰਸਾਤ…
ਸਵਾਤੀ ਮਾਲੀਵਾਲ ’ਤੇ ਹਮਲਾ: ਦਿੱਲੀ ਪੁਲੀਸ ਨੇ ਬਿਭਵ ਕੁਮਾਰ ਖ਼ਿਲਾਫ਼ ਮਾਮਲੇ ’ਚ ਧਾਰਾ 201 ਜੋੜੀ
ਨਵੀਂ ਦਿੱਲੀ, ਦਿੱਲੀ ਪੁਲੀਸ ਨੇ ‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ ’ਤੇ ਹਮਲੇ ਦੇ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ…