ਮੰਡੀ ਕਿੱਲਿਆਂਵਾਲੀ, 29 ਮਾਰਚ (ਬਿਊਰੋ)- ਬਿਨਾਂ ਗਿਰਦਾਵਰੀ ਮੁਆਵਜ਼ੇ ਦਾ ਐਲਾਨ ਕਰਨ ਵਾਲੀ ‘ਆਪ’ ਸਰਕਾਰ ਖ਼ਿਲਾਫ਼ ਗੁਲਾਬੀ ਸੁੰਡੀ ਮਸਲੇ ‘ਤੇ ਪਹਿਲਾ ਸੰਘਰਸ਼ੀ ਅਖਾੜਾ ਲੰਬੀ ਦੀ ਸਰਜਮੀਂ ‘ਤੇ ਮਘਣ ਦਾ ਮੁੱਢ ਬੱਝਿਆ ਗਿਆ। ਬੀਤੀ ਰਾਤ ਭਾਰੀ ਗਿਣਤੀ ਪੁਲਿਸ ਅਮਲੇ ਨੇ ਮੁਆਵਜ਼ੇ ਲਈ ਸਬ ਤਹਿਸੀਲ ਲੰਬੀ ਦਾ ਘਿਰਾਓ ਕਰ ਬੈਠੇ ਡੇਢ ਮਰਦ-ਔਰਤ ਕਿਸਾਨਾਂ ‘ਤੇ ਅੰਨ੍ਹੇਵਾਹ ਲਾਠੀਚਾਰਜ ਕਰਕੇ ਦਫ਼ਤਰ ‘ਚ ਤਾੜੇ ਨਾਇਬ ਤਹਿਸੀਲਦਾਰ ਅਤੇ ਅਮਲੇ ਨੂੰ ਲਾਠੀਚਾਰਜ ਕਰਕੇ ਛੁਡਵਾ ਲਿਆ। ਪੁਲਿਸ ਵਲੋਂ ਤਿੱਖੇ ਲਾਠੀਚਾਰਜ ‘ਚ ਛੇ ਕਿਸਾਨ ਅਤੇ ਇਕ ਖੇਤ ਮਜ਼ਦੂਰ ਆਗੂ ਜ਼ਖ਼ਮੀ ਹੋਇਆ ਹੈ। ਜਿਨ੍ਹਾਂ ਨੂੰ ਸਰਕਾਰੀ ਸਿਹਤ ਕੇਂਦਰ ਲੰਬੀ ‘ਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂਕਿ ਬਲਾਕ ਪ੍ਰਧਾਨ ਗੁਰਪਾਸ਼ ਸਮੇਤ ਦੋ ਦਰਜਨ ਕਿਸਾਨਾਂ ਦੇ ਹਲਕੀਆਂ ਸੱਟਾਂ ਹਨ। ਪੁਲਿਸ ‘ਤੇ ਔਰਤ ਕਿਸਾਨਾਂ ਦੇ ਵਾਲ ਦੇ ਫੜ ਕੇ ਡਾਂਗਾਂ ਵਰ੍ਹਾਉਣ ਦੇ ਦੋਸ਼ ਹਨ।
Related Posts
ਬੇਅਦਬੀ ਦੇ ਦੋਸ਼ਾਂ ‘ਚ ਘਿਰੇ ਡੇਰਾ ਪ੍ਰੇਮੀਆਂ ਨੂੰ ਸਤਾਉਣ ਲੱਗਾ ਡਰ, ਸੁਰੱਖਿਆ ਕਾਰਨਾਂ ਕਰਕੇ ਅਦਾਲਤ ‘ਚ ਨਹੀਂ ਹੋਏ ਪੇਸ਼
ਫਰੀਦਕੋਟ- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ਵਿਚ ਘਿਰੇ ਪੰਜ ਡੇਰਾ ਪ੍ਰੇਮੀ ਸੁਰੱਖਿਆ ਕਾਰਨਾਂ ਕਰਕੇ ਬੀਤੇ ਦਿਨ ਇੱਥੇ…
ਅਹਿਮ ਖ਼ਬਰ : ਅੱਜ ਤੋਂ ‘ਸ਼ਹੀਦ ਭਗਤ ਸਿੰਘ’ ਦੇ ਨਾਂ ਨਾਲ ਜਾਣਿਆ ਜਾਵੇਗਾ ‘ਚੰਡੀਗੜ੍ਹ ਏਅਰਪੋਰਟ’
ਚੰਡੀਗੜ੍ਹ : ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਅੱਜ ਤੋਂ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਬਦਲ ਕੇ…
91 ਦਿਨਾਂ ਬਾਅਦ 50 ਹਜ਼ਾਰ ਤੋਂ ਹੇਠਾਂ ਆਇਆ ਨਵੇਂ ਕੋਵਿਡ19 ਕੇਸਾਂ ਦਾ ਅੰਕੜਾ
ਨਵੀਂ ਦਿੱਲੀ, 22 ਜੂਨ (ਦਲਜੀਤ ਸਿੰਘ)- ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 42 ਹਜ਼ਾਰ 640 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ।…