ਨਵੀਂ ਦਿੱਲੀ, 28 ਮਾਰਚ – ਦਿੱਲੀ ਹਵਾਈ ਅੱਡੇ ‘ਤੇ ਸੋਮਵਾਰ ਨੂੰ ਸਪਾਈਸਜੈੱਟ ਦਾ ਜਹਾਜ਼ ਇਕ ਖੰਭੇ ਨਾਲ ਟਕਰਾ ਗਿਆ, ਜਿਸ ਨਾਲ ਜਹਾਜ਼ ਅਤੇ ਖੰਭੇ ਦੋਵੇਂ ਨੁਕਸਾਨੇ ਗਏ। ਸੂਤਰਾਂ ਮੁਤਾਬਿਕ ਇਹ ਟੱਕਰ ਉਸ ਸਮੇਂ ਹੋਈ ਜਦੋਂ ਬੋਇੰਗ 737-800 ਜਹਾਜ਼ ਸਵੇਰੇ ਯਾਤਰੀ ਟਰਮੀਨਲ ਤੋਂ ਰਨਵੇਅ ਵੱਲ ਵਧ ਰਿਹਾ ਸੀ। ਜ਼ਿਕਰਯੋਗ ਹੈ ਕਿ ਫਲਾਈਟ ਜੰਮੂ ਜਾ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਜਹਾਜ਼ ਦਾ ਸੱਜਾ ਖੰਭ ਖੰਭੇ ਨਾਲ ਟਕਰਾ ਗਿਆ | ਨਿਊਜ਼ ਏਜੰਸੀ ਏ.ਐਨ.ਆਈ .ਮੁਤਾਬਿਕ ਜਹਾਜ਼ ਨੂੰ ਵਾਪਸ ਪਰਤਣਾ ਪਿਆ ਅਤੇ ਯਾਤਰੀਆਂ ਨੂੰ ਦੂਜੇ ਜਹਾਜ਼ ਵਿਚ ਬਿਠਾ ਦਿੱਤਾ ਗਿਆ |
Related Posts
ਮਾਨ ਸਰਕਾਰ ਨੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਵੰਡੇ ਵਿਭਾਗ
ਚੰਡੀਗੜ੍ਹ, 21 ਮਾਰਚ – ਪੰਜਾਬ ਵਿਚ ਨਵੀਂ ਬਣੀ ਸਰਕਾਰ ਦੇ ਮੰਤਰੀਆਂ ਨੂੰ ਵੱਖ – ਵੱਖ ਵਿਭਾਗ ਦੇ ਦਿੱਤੇ ਗਏ ਹਨ…
ਤੇਜ਼ ਬਾਰਸ਼ ਨਾਲ ਪਏ ਗੜੇ, ਕਿਸਾਨਾਂ ਦੇ ਸਾਹ ਸੂਤੇ
ਜਲੰਧਰ : ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਧੂੜ ਭਰੀਆਂ ਹਵਾਵਾਂ ਚੱਲੀਆਂ । ਜਿਸ ਤੋਂ ਬਾਅਦ ਦੁਪਹਿਰ ਨੂੰ ਮੌਸਮ…
ਚੋਣ ਰੈਲੀਆਂ, ਰੋਡ ਸ਼ੋਅ ‘ਤੇ ਪਾਬੰਦੀ 22 ਜਨਵਰੀ ਤੱਕ ਵਧੀ, ਕਮਿਸ਼ਨ ਨੇ ਜਾਰੀ ਕੀਤਾ ਨਵਾਂ ਹੁਕਮ
ਨਵੀਂ ਦਿੱਲੀ, 15 ਜਨਵਰੀ (ਬਿਊਰੋ)- ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਵਿੱਚ ਵੱਡੀਆਂ ਰੈਲੀਆਂ ‘ਤੇ ਪਾਬੰਦੀ 22 ਜਨਵਰੀ ਤੱਕ ਜਾਰੀ ਰਹੇਗੀ। ਕੋਰੋਨਾ ਦੇ…