15ਮਾਰਚ ਜਲੰਧਰ : ਬਸਪਾ ਦੇ ਬਾਨੀ ਬਾਬੂ ਕਾਂਸ਼ੀ ਰਾਮ ਦੇ 88ਵੇਂ ਜਨਮ ਦਿਨ ਦੀ ਬਹੁਜਨ ਸਮਾਜ ਨੂੰ ਵਧਾਈਆਂ ਦਿੰਦੇ ਹੋਏ ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਪ੍ਰਧਾਨਗੀ ਵਿਚ ਵਿਸ਼ੇਸ਼ ਸਮਾਗਮ ਹੋਇਆ ਜਿਸ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਪੰਜਾਬ ਇੰਚਾਰਜ ਸ਼੍ਰੀ ਵਿਪੁਲ ਕੁਮਾਰ ਅਤੇ ਨਵਾਂਸਹਿਰ ਤੋਂ ਬਸਪਾ ਐਮਐਲਏ ਡਾ ਨਛੱਤਰ ਪਾਲ ਸ਼ਾਮਿਲ ਹੋਏ ।ਗੜ੍ਹੀ ਨੇ ਕਿਹਾ ਕਿ ਅੱਜ ਪੰਜਾਬ ਦੇ ਬਹੁਜਨ ਸਮਾਜ ਦੇ ਲੋਕਾਂ ਲਈ ਯਾਦਗਾਰੀ ਦਿਨ ਹੈ। ਜਲੰਧਰ ਵਿਖੇ ਮਾਰਚ 2003 ਵਿੱਚ ਬਸਪਾ ਪਾਰਟੀ ਦਾ ਸੂਬਾ ਦਫਤਰ ਖਰੀਦਿਆ ਗਿਆ ਸੀ, ਅੱਜ 19 ਸਾਲ ਪੂਰੇ ਹੋ ਚੁੱਕੇ ਹਨ। ਇਹਨਾ 19 ਸਾਲਾਂ ਵਿਚ ਇਕ ਵੀ MLA ਜਾਂ MP ਜਲੰਧਰ ਦਫਤਰ ਵਿਚ ਜਿੱਤਕੇ ਪ੍ਰਵੇਸ਼ ਨਾ ਕਰ ਸਕਿਆ। ਅੱਜ ਦਫਤਰ ਦੀ ਸਥਾਪਨਾ ਦੇ 20ਵੇਂ ਸਾਲ ਵਿੱਚ ਪਹਿਲਾ MLA, ਹਾਥੀ ਚੋਣ ਨਿਸ਼ਾਨ ਤੋਂ ਜਿੱਤਿਆ, ਨਵਾਂਸਹਿਰ ਦਾ ਬਸਪਾ ਵਿਧਾਇਕ ਡਾ ਨਛੱਤਰ ਪਾਲ ਬਸਪਾ ਪੰਜਾਬ ਲਈ ਸ਼ੁੱਭ ਸ਼ਗਨ ਬਣਕੇ ਦਫਤਰ ਪ੍ਰਵੇਸ਼ ਕੀਤਾ। ਇਸ ਮੌਕੇ ਵਿਪਲ ਕੁਮਾਰ ਨੇ ਕਿਹਾ ਕਿ ਅਜੇ ਪਾਰਟੀ ਸ਼ੁਰੂ ਹੋਈ ਹੈ। ਸਾਡਾ ਆਉਣ ਵਾਲਾ ਟੀਚਾ ਹੈ ਕਿ 2024 ਵਿੱਚ ਮੈਬਰ ਪਾਰਲੀਮੈਟ ਦੀ ਚਲ ਰਹੀ ਜ਼ੀਰੋ ਵੀ ਤੋੜਾਂਗੇ। ਅਸੀ ਅਗਲੇ ਢਾਈ ਸਾਲਾਂ ਵਿਚ ਬਹੁਜਨ ਸਮਾਜ ਨੂੰ ਲਾਮਬੰਦ ਕਰਾਂਗੇ। ਡਾ ਨਛੱਤਰ ਪਾਲ ਨੇ ਕਿਹਾ ਕਿ ਅਸੀਂ ਵਿਰੋਧੀ ਪਾਰਟੀਆਂ ਦੇ ਹੱਥਾਂ ਵਿਚ ਖੇਡਕੇ ਬਹੁਜਨ ਸਮਾਜ ਦੀ ਵਿਗੜੀ ਬਾਤ ਨੂੰ ਹੋਰ ਵਿਗਾੜਨ ਵਾਲੇ ਚੰਦ ਲੋਕਾਂ ਨੂੰ ਉਹਨਾਂ ਦੇ ਬਸਪਾ ਦੋਖੀ ਮਨਸੂਬਿਆਂ ਕਦੀ ਵੀ ਕਾਮਯਾਬ ਨਹੀਂ ਹੋਣ ਦਿਆਂਗੇ।ਇਸ ਮੌਕੇ ਬਸਪਾ ਪੰਜਾਬ ਦੀ ਲੀਡਰਸ਼ਿਪ ਨੇ ਮੁੱਖ ਸੜਕ ਤੋਂ ਢੋਲ ਨਗਾਰੇ ਵਜਾਕੇ ਜਿੱਥੇ ਬਾਬੂ ਕਾਂਸ਼ੀ ਰਾਮ ਦਾ ਜਨਮ ਦਿਨ ਮਨਾਇਆ ਉਥੇ ਨਵੇ ਜਿੱਤੇ ਇਕਲੌਤੇ ਵਿਧਾਇਕ ਦਾ ਸਵਾਗਤ ਧੂਮ ਧਾਮ ਨਾਲ ਕੀਤਾ। ਸਮਾਗਮ ਤੋਂ ਬਾਦ ਜਲੰਧਰ ਅੰਬੇਡਕਰ ਚੌਂਕ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਤੇ ਫੁੱਲ ਮਾਲਾ ਭੇਟ ਕੀਤੀ। ਇਸ ਮੌਕੇ ਗੁਰਮੇਲ ਚੁੰਬਰ, ਗੁਰਲਾਲ ਸੈਲਾ, ਬਲਦੇਵ ਮੇਹਰਾ, ਇੰ ਜਸਵੰਤ ਰਾਏ, ਰਾਜਾ ਰਜਿੰਦਰ ਸਿੰਘ ਨਨਹੈਰੀਆ, ਹਰਭਜਨ ਬਲਾਲੋ, ਪਰਵੀਨ ਬੰਗਾ, ਲਾਲ ਚੰਦ ਔਜਲਾ, ਪਰਮਜੀਤ ਮੱਲ, ਤੀਰਥ ਰਾਜਪੁਰਾ, ਮਨਜੀਤ ਸਿੰਘ ਅਟਵਾਲ, ਡਾ ਜਸਪ੍ਰੀਤ ਸਿੰਘ ਬਿਜ਼ਾ, ਵਕੀਲ ਬਲਵਿੰਦਰ ਕੁਮਾਰ, ਰਜਿੰਦਰ ਰੀਹਲ, ਜੋਗਾ ਸਿੰਘ ਪਨੋਂਦੀਆਂ, ਵਕੀਲ ਰਣਜੀਤ ਕੁਮਾਰ, ਵਕੀਲ ਸ਼ਿਵ ਕਲਿਆਣ, ਲਾਲ ਸਿੰਘ ਸੁਲਹਾਣੀ, ਸੰਤ ਰਾਮ ਮਲੀਆਂ, ਸੁਖਦੇਵ ਸ਼ੀਰਾ, ਅਨਿਲ ਮਹੀਨਿਆਂ, ਕੁਲਵੰਤ ਮਹਤੋਂ, ਠੇਕੇਦਾਰ ਰਜਿੰਦਰ ਸਿੰਘ, ਚੌਧਰੀ ਗੁਰਨਾਮ ਸਿੰਘ, ਜੇਪੀ ਭਗਤ, ਜਗਦੀਸ਼ ਸ਼ੇਰਪੁਰੀ, ਸਰਬਜੀਤ ਜਾਫਰਪੁਰ, ਮਾ ਰਾਮ ਪਾਲ ਅਬਿਆਣਾ, ਗੁਰਬਖਸ਼ ਮਹੇ, ਤਰਸੇਮ ਦੌਲਾ, ਤਰਸੇਮ ਥਾਪਰ, ਲੇਖ ਰਾਜ ਜਮਾਲਪੁਰੀ, ਜਸਵੀਰ ਸਿੰਘ ਔਲੀਆਪੁਰ, ਨੀਲਮ ਸਹਿਜਲ, ਸ਼ੀਲਾ ਰਾਣੀ, ਸਵਿਤਾ ਰਾਹੋਂ, ਜੈਪਾਲ ਸੁੰਡਾ, ਅਮਰ ਦਰੋਚ ਅਮਰੀਕਾ, ਵਰਖਾ ਦੁੱਗਲ ਜਰਮਨੀ, ਯਸ਼ਪਾਲ ਦੁਬਈ, ਕੇਵਲ ਸਿੰਘ ਜਰਮਨੀ, ਦਿਨੇਸ਼ ਕੁਮਾਰ ਬਾਲੂ, ਪਰਦੀਪ ਮੱਲ, ਚਰਨਜੀਤ ਮੰਡਾਲੀ, ਚਮਨ ਲਾਲ ਚੰਨਕੋਆ, ਸੁਖਵਿੰਦਰ ਬਿੱਟੂ, ਸੁੱਚਾ ਸਿੰਘ ਮਾਨ ਹਾਜ਼ਿਰ ਸਨ।
Related Posts

ਕਿਸਾਨਾਂ ਨੇ ਪਟਿਆਲਾ-ਪਿਹੋਵਾ ਮਾਰਗ ’ਤੇ ਪੱਕਾ ਮੋਰਚਾ ਲਾਇਆ
ਦੇਵੀਗੜ੍ਹ, 18 ਫਰਵਰੀ ਦਿੱਲੀ ਚੱਲੋ ਦੇ ਮੱਦੇਨਜ਼ਰ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਬਾਅਦ ਅੱਜ ਕਿਸਾਨਾਂ ਨੇ ਪਟਿਆਲਾ-ਪਿਹੋਵਾ ਵਾਇਆ ਦੇਵੀਗੜ੍ਹ ਰਾਜ…

ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਿਲ ਹੋਈ ਅਦਾਕਾਰਾ ਰੀਆ ਸੇਨ
ਨਵੀਂ ਦਿੱਲੀ, 17 ਨਵੰਬਰ-ਅਦਾਕਾਰਾ ਰੀਆ ਸੇਨ ਅੱਜ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਿਲ ਹੋਈ। ਪਾਰਟੀ ਦੇ ਸੰਸਦ ਮੈਂਬਰ ਰਾਹੁਲ…

ਜਨਤਕ ਜਾਇਦਾਦ ਵੇਚਣ ’ਚ ਜੁਟੀ ਸਰਕਾਰ ਨੂੰ ਕੋਰੋਨਾ ਦੀ ਚਿੰਤਾ ਨਹੀਂ : ਰਾਹੁਲ ਗਾਂਧੀ
ਨਵੀਂ ਦਿੱਲੀ, 26 ਅਗਸਤ (ਦਲਜੀਤ ਸਿੰਘ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ’ਤੇ…