ਨਵੀਂ ਦਿੱਲੀ, 2 ਮਾਰਚ-ਦਵਿੰਦਰਪਾਲ ਸਿੰਘ ਭੁੱਲਰ ਅੱਜ ਰਿਹਾਅ ਹੋ ਸਕਦੇ ਹਨ। ਇਸ ਸੰਬੰਧੀ ਮਨਜਿੰਦਰ ਸਿੰਘ ਸਿਰਸਾ ਵਲੋਂ ਟਵੀਟ ਕਰਕੇ ਕਿਹਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਦੀ ਇਕ ਹੋਰ ਵੱਡੀ ਜਿੱਤ, ਦਵਿੰਦਰਪਾਲ ਸਿੰਘ ਭੁੱਲਰ ਦੀ ਅੱਜ ਰਿਹਾਈ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਭੁੱਲਰ ਉਨ੍ਹਾਂ 8 ਬੰਦੀ ਸਿੱਖਾਂ ‘ਚੋਂ ਇਕ ਸਨ ਜਿਨ੍ਹਾਂ ਨੂੰ 550ਵੇਂ ਪ੍ਰਕਾਸ਼ ਪੁਰਬ ਮੌਕੇ ਨਰਿੰਦਰ ਮੋਦੀ ਨੇ ਰਿਹਾਅ ਕੀਤੇ ਸਨ ਪਰ ਕੇਜਰੀਵਾਲ ਨੇ ਸਿਆਸੀ ਹਿੱਤਾਂ ਲਈ ਰਿਹਾਅ ਨਹੀਂ ਕੀਤਾ ਸੀ।
ਮਨਜਿੰਦਰ ਸਿੰਘ ਸਿਰਸਾ ਵਲੋਂ ਟਵੀਟ: ਦਵਿੰਦਰਪਾਲ ਸਿੰਘ ਭੁੱਲਰ ਅੱਜ ਹੋ ਸਕਦੇ ਹਨ ਰਿਹਾਅ
