ਸਿਡਨੀ, 2 ਮਾਰਚ (ਬਿਊਰੋ)- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਕੋਰੋਨਾ ਵਾਇਰਸ ਦੇ ਲੱਛਣ ਮਹਿਸੂਸ ਹੋਣ ਤੋ ਬਾਅਦ ਟੈਸਟ ਕਰਨ ਉਪਰੰਤ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਗਈ। ਮੰਗਲਵਾਰ ਦੇਰ ਰਾਤ ਸੋਸ਼ਲ ਮੀਡੀਆ ‘ਤੇ ਇੱਕ ਬਿਆਨ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ “ਫਲੂ ਵਰਗੇ ਲੱਛਣਾਂ” ਦਾ ਅਨੁਭਵ ਕਰ ਰਹੇ ਹਨ ਅਤੇ ਆਉਣ ਵਾਲੇ ਹਫ਼ਤੇ ਵਿੱਚ ਠੀਕ ਹੋ ਜਾਣਗੇ।
ਮੌਰੀਸਨ ਮੁਤਾਬਕ ਮੈਂ ਐਤਵਾਰ ਤੋਂ ਰੋਜ਼ਾਨਾ ਆਪਣੇ ਆਪ ਦੀ ਜਾਂਚ ਕੀਤੀ ਸੀ, ਅੱਜ ਸਵੇਰੇ ਸਾਰੇ ਟੈਸਟਾਂ ਦੇ ਨਕਾਰਾਤਮਕ ਨਤੀਜੇ ਆਏ ਪਰ ਅੱਜ ਫਿਰ ਬੁਖਾਰ ਹੋਣ ਤੋਂ ਬਾਅਦ ਸ਼ਾਮ ਨੂੰ ਇੱਕ ਹੋਰ ਟੈਸਟ ਲਿਆ ਗਿਆ। ਟੈਸਟ ਨਿਰਣਾਇਕ ਸੀ ਇਸ ਲਈ ਮੈਂ ਅੱਜ ਰਾਤ ਇੱਕ ਪੀ ਸੀ ਆਰ ਟੈਸਟ ਲਿਆ, ਜਿਸਦਾ ਅੱਜ ਦੇਰ ਸ਼ਾਮ ਸਕਾਰਾਤਮਕ ਨਤੀਜਾ ਆਇਆ।