ਫ਼ਰੀਦਕੋਟ, 1 ਜੁਲਾਈ (ਦਲਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਵਲੋਂ ਬੇਅਦਬੀ ਮਾਮਲਿਆਂ ਵਿਚ ਇਨਸਾਫ਼ ਦੀ ਮੰਗ ਨੂੰ ਲੈ ਕੇ ਅੱਜ ਬਰਗਾੜੀ ਵਿਚ ਇਕ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਜਿੱਥੇ ਪਾਰਟੀ ਮੁਖੀ ਸਿਮਰਨਜੀਤ ਸਿੰਘ ਮਾਨ ਨੂੰ ਪੁਲਿਸ ਨੇ ਬਰਗਾੜੀ ਵਿਚ ਗ੍ਰਿਫ਼ਤਾਰ ਕਰ ਲਿਆ । ਜਿਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵਲੋਂ ਪੁਲਿਸ ਦਾ ਵਿਰੋਧ ਕੀਤਾ ਗਿਆ । ਜ਼ਿਕਰਯੋਗ ਹੈ ਕਿ ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਜੇਕਰ 30 ਜੂਨ ਤੱਕ ਬੇਅਦਬੀ ਮਾਮਲਿਆਂ ਦਾ ਇਨਸਾਫ਼ ਨਹੀਂ ਹੁੰਦਾ ਤਾਂ ਉਹ ਬਰਗਾੜੀ ਵਿਚ ਪੱਕਾ ਮੋਰਚਾ ਲਾਉਣਗੇ।
Related Posts
ਸਮਰਾਲਾ ਬਾਈਪਾਸ ‘ਤੇ ਟੈਕਸੀ ਚਾਲਕ ਦਾ ਗੋਲੀਆਂ ਮਾਰ ਕੇ ਕਤਲ, ਮੁਲਜ਼ਮ ਗੱਡੀ ਲੈ ਕੇ ਫਰਾਰ
ਸਮਰਾਲਾ: ਅੱਜ ਸਵੇਰੇ 5:30 ਵਜੇ ਸਮਰਾਲਾ ਦੇ ਚੰਡੀਗੜ੍ਹ-ਲੁਧਿਆਣਾ ਬਾਈਪਾਸ(Chandigarh Ludhiana Bypass) ਦੇ ਪਿੰਡ ਹਰਿਓਂ ਨੇੜੇ ਇੱਕ ਨੌਜਵਾਨ ਡਰਾਈਵਰ ਦੀ ਲਾਸ਼(Dead…
ਸਾਡੀ ਸਰਕਾਰ ਜੇਲ੍ਹਾਂ ਨੂੰ ਮੋਬਾਈਲ ਅਤੇ ਨਸ਼ੀਲੇ ਪਦਾਰਥਾਂ ਤੋਂ ਮੁਕਤ ਕਰਨ ਦੇ ਮਿਸ਼ਨ ‘ਤੇ ਹੈ: ਹਰਜੋਤ ਸਿੰਘ ਬੈਂਸ
ਚੰਡੀਗੜ੍ਹ, 26 ਮਈ-ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਜੇਲ੍ਹਾਂ ਨੂੰ ਮੋਬਾਈਲ ਅਤੇ ਨਸ਼ੀਲੇ ਪਦਾਰਥਾਂ ਤੋਂ…
ਟਰਾਲੇ ਨੇ ਟਰਾਂਸਫਾਰਮਰ ਨੂੰ ਮਾਰੀ ਟੱਕਰ, ਇਲਾਕੇ ਦੀ ਬਿਜਲੀ ਗੁੱਲ
ਲੁਧਿਆਣਾ – ਬੀਤੀ ਰਾਤ ਰੋਂਗ ਸਾਈਡ ਤੋਂ ਤੂੜੀ ਨਾਲ ਭਰੇ ਟਰਾਲੇ ਨੇ ਬੈਕ ਕਰਦੇ ਸਮੇਂ ਜੱਸੀਆਂ ਨੇੜੇ ਮੋੜ ‘ਤੇ ਲੱਗੇ…