ਯੂਕਰੇਨ ਵਿੱਚ ਰੂਸ ਦੀ ਸਰਹੱਦ ਨਾਲ ਲੱਗਦੇ ਸੂਮੀ ਸ਼ਹਿਰ ‘ਤੇ ਰੂਸੀ ਫ਼ੌਜਾਂ ਵੱਲੋਂ ਕਬਜ਼ਾ ਕਰਨ ਮਗਰੋਂ ਘੱਟੋ-ਘੱਟ 400 ਭਾਰਤੀ ਵਿਦਿਆਰਥੀਆਂ ਨੇ ਤਹਿਖਾਨੇ ਵਿੱਚ ਸ਼ਰਨ ਲਈ ਹੈ ਅਤੇ ਭਾਰਤ ਸਰਕਾਰ ਨੂੰ ਉਨ੍ਹਾਂ ਨੂੰ ਕੱਢਣ ਦੀ ਅਪੀਲ ਕੀਤੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸੂਮੀ ਸਟੇਟ ਮੈਡੀਕਲ ਕਾਲਜ ਦੇ ਵਿਦਿਆਰਥੀ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਸੁਰੱਖਿਆ ਬਾਰੇ ਚਿੰਤਤ ਸਨ ਕਿਉਂਕਿ ਬਾਹਰ ਗੋਲੀਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਵਿਦਿਆਰਥੀ ਲਲਿਤ ਕੁਮਾਰ ਨੇ ਦੱਸਿਆ, ‘ਇਸ ਸਮੇਂ ਅਸੀਂ ਆਪਣੇ ਹੋਸਟਲ ਦੇ ਤਹਿਖਾਨੇ ਵਿੱਚ ਲੁਕੇ ਹੋਏ ਹਾਂ ਅਤੇ ਸਾਨੂੰ ਨਹੀਂ ਪਤਾ ਕਿ ਅਸੀਂ ਇੱਥੇ ਕਿੰਨਾ ਸਮਾਂ ਸੁਰੱਖਿਅਤ ਰਹਿ ਸਕਾਂਗੇ। ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਯੂਕਰੇਨ ਦੇ ਪੂਰਬੀ ਖੇਤਰ ਤੋਂ ਸੁਰੱਖਿਅਤ ਬਾਹਰ ਕੱਢਿਆ ਜਾਵੇ। ਆਪਣੇ ਤੌਰ ‘ਤੇ ਯਾਤਰਾ ਕਰਨਾ ਸੰਭਵ ਨਹੀਂ ਹੈ। ਇੱਥੇ ਮਾਰਸ਼ਲ ਲਾਅ ਲਾਗੂ ਹੈ, ਜਿਸ ਦਾ ਮਤਲਬ ਹੈ ਕਿ ਕੋਈ ਵੀ ਬਾਹਰ ਨਹੀਂ ਜਾ ਸਕਦਾ, ਕਾਰਾਂ, ਬੱਸਾਂ ਅਤੇ ਨਿੱਜੀ ਵਾਹਨ ਨਹੀਂ ਲੰਘ ਸਕਦੇ। ਏਟੀਐੱਮ ਅਤੇ ਸੁਪਰਮਾਰਕੀਟ ਵੀ ਬੰਦ ਹਨ।’ ਵਿਦਿਆਰਥੀਆਂ ਨੇ ਬੇਸਮੈਂਟ ਦੀ ਵੀਡੀਓ ਵੀ ਸਾਂਝੀ ਕੀਤੀ ਜਿੱਥੇ ਉਹ ਲੁਕੇ ਹੋਏ ਹਨ।
400 ਭਾਰਤੀ ਵਿਦਿਆਰਥੀਆਂ ਨੇ ਹੋਸਤਲ ਦੇ ਤਹਿਖਾਨੇ ਵਿੱਚ ਸ਼ਰਨ ਲਈ , ਭਾਰਤ ਸਰਕਾਰ ਨੂੰ ਕੱਢਣ ਦੀ ਅਪੀਲ ਕੀਤੀ
